ਚੰਡੀਗੜ੍ਹ, 13 ਨਵੰਬਰ: ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ -1 ਵਿਖੇ ਤਾਇਨਾਤ ਸਕੱਤਰ/ਮੰਤਰੀ ਕਾਡਰ ਦੇ 3 ਮੁਲਾਜ਼ਮਾਂ ਨੂੰ ਪੰਜਾਬ ਸਿਵਲ ਸੇਵਾਵਾਂ (ਸੋਧਿਆ ਤਨਖਾਹ) ਨਿਯਮ, 2021 ਵਿੱਚ ਦਰਸਾਈ ਗਈ ਅਨੁਸੂਚੀ ਦੇ ਲੈਵਲ 23 (83600-203100) ਅਧੀਨ ਵਿਸ਼ੇਸ਼ ਸਕੱਤਰ/ਮੰਤਰੀ ਵਜੋਂ ਪਦਉੱਨਤ ਕੀਤਾ ਗਿਆ ਹੈ।
ਪਦਉੱਨਤ ਕੀਤੇ ਗਏ ਮੁਲਾਜ਼ਮਾਂ ਵਿੱਚ ਮਨਜੀਤ ਸਿੰਘ, ਪ੍ਰਵੀਨ ਲਤਾ ਅਤੇ ਹਰਬੰਸ ਸਿੰਘ ਸ਼ਾਮਲ ਹਨ।
ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ ਹੈ।