Wednesday, February 19Malwa News
Shadow

ਤਿੰਨ ਗੁਰਦੁਆਰਿਆਂ ‘ਚ ਇਕੋ ਰਾਤ ਗੋਲਕ ਚੋਰੀ

ਜਲਾਲਾਬਾਦ 18 ਅਕਤੂਬਰ : ਫਾਜਿਲਕਾ ਵਿੱਚ ਜਲਾਲਾਬਾਦ ਦੇ ਤਿੰਨ ਪਿੰਡਾਂ ਵਿੱਚ ਇੱਕੋ ਰਾਤ ਤਿੰਨ ਗੁਰਦੁਆਰਾ ਸਾਹਿਬ ਤੋਂ ਗੋਲਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਪਿੰਡ ਘੁਬਾਇਆ, ਚੱਕ ਮੋਚਨ ਵਾਲਾ ਅਤੇ ਜਵਾਲੇਵਾਲਾ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਚੋਰ ਦਾਖਲ ਹੋਏ। ਜੋ ਗੁਰਦੁਆਰਾ ਸਾਹਿਬ ਵਿੱਚ ਰੱਖੀ ਗੋਲਕ ਚੁੱਕ ਕੇ ਲੈ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿੰਡ ਹੀਰਾਵਾਲੀ ਦੇ ਵਸਨੀਕ ਜਰਨੈਲ ਸਿੰਘ ਅਤੇ ਪਿੰਡ ਘੁਬਾਇਆ ਦੇ ਪਾਠੀ ਸਾਹਿਬਾਨ ਨੇ ਦੱਸਿਆ ਕਿ ਇਸ ਗੱਲ ਦਾ ਉਨ੍ਹਾਂ ਨੂੰ ਉਦੋਂ ਪਤਾ ਲੱਗਾ ਜਦੋਂ ਉਹ ਸ੍ਰੀ ਗੁਰਦੁਆਰਾ ਸਾਹਿਬ ਆਏ ਅਤੇ ਦੇਖਿਆ ਕਿ ਗੋਲਕ ਗਾਇਬ ਸੀ। ਕੈਮਰਾ ਚੈੱਕ ਕਰਨ ‘ਤੇ ਸਾਹਮਣੇ ਆਇਆ ਕਿ ਅਣਪਛਾਤੇ ਲੋਕ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਗੋਲਕ ਚੋਰੀ ਕਰ ਕੇ ਲੈ ਗਏ ਹਨ। ਹਾਲਾਂਕਿ ਇਨ੍ਹਾਂ ਤਿੰਨਾਂ ਮਾਮਲਿਆਂ ਨੂੰ ਲੈ ਕੇ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ।
ਪੁਲਿਸ ਅਧਿਕਾਰੀ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਬਾਰੇ ਸੂਚਨਾ ਆਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਘੁਬਾਇਆ ਦੀ ਗੋਲਕ ਚੋਰੀ ਹੋਈ ਹੈ। ਜਿਸ ਵਿੱਚ ਕਰੀਬ 2000 ਰੁਪਏ ਸਨ, ਜਦਕਿ ਪਿੰਡ ਹੀਰੇਵਾਲਾ ਦੀ ਗੋਲਕ ਵਿੱਚ 1500 ਰੁਪਏ ਦੱਸੇ ਜਾ ਰਹੇ ਹਨ। ਚੋਰ ਰੁਪਏ ਕੱਢਣ ਤੋਂ ਬਾਅਦ ਗੋਲਕ ਨੂੰ ਉੱਥੇ ਹੀ ਸੁੱਟ ਕੇ ਚਲੇ ਗਏ। ਜਦਕਿ ਪਿੰਡ ਜਵਾਲੇਵਾਲਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚ 10 ਹਜ਼ਾਰ ਰੁਪਏ ਦੱਸੇ ਜਾ ਰਹੇ ਹਨ। ਫਿਲਹਾਲ ਤਿੰਨਾਂ ਮਾਮਲਿਆਂ ਵਿੱਚ ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ।

Basmati Rice Advertisment