
ਹੁਣ ਕੈਨੇਡਾ ਵਾਂਗ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਲਾਉਣੀਆਂ ਪੈਣਗੀਆਂ ਕਲਾਸਾਂ
ਚੰਡੀਗੜ੍ਹ : ਹੁਣ ਜੇਕਰ ਤੁਸੀਂ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਕੈਨੇਡਾ ਵਾਂਗੂ ਤੁਹਾਡਾ ਡਰਾਈਵਿੰਗ ਲਾਈਸੰਸ ਵੀ ਰੱਦ ਹੋ ਜਾਵੇਗਾ। ਡਰਾਈਵਿੰਗ ਲਾਈਸੰਸ ਰੱਦ ਹੋਣ ਪਿਛੋਂ ਤੁਹਾਨੂੰ ਕਲਾਸਾਂ ਲਗਾਉਣੀਆਂ ਪੈਣਗੀਆਂ ਅਤੇ ਨਵਾਂ ਡਰਾਈਵਿੰਗ ਲਾਈਸੰਸ ਬਣਾਉਣ ਲਈ ਡਰਾਈਵਿੰਗ ਟੈਸਟ ਦੇਣਾ ਪਵੇਗਾ। ਅਜੇ ਇਹ ਨਿਯਮ ਚੰਡੀਗੜ੍ਹ ਪ੍ਰਸਾਸ਼ਨ ਨੇ ਹੀ ਲਾਗੂ ਕੀਤੇ ਹਨ ਅਤੇ ਭਵਿੱਖ ਵਿਚ ਇਹ ਨਿਯਮ ਪੰਜਾਬ ਵਿਚ ਵੀ ਲਾਗੂ ਹੋ ਜਾਣਗੇ।ਇਸ ਤੋਂ ਪਹਿਲਾਂ ਇਹ ਨਿਯਮ ਕੈਨੇਡਾ ਵਰਗੇ ਮੁਲਕਾਂ ਵਿਚ ਲਾਗੂ ਕੀਤੇ ਗਏ ਹਨ। ਜਦੋਂ ਕੋਈ ਡਰਾਈਵਰ ਨਿਯਮਾਂ ਦੀ ਉਲੰਘਣਾ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਉਸਦਾ ਡਰਾਈਵਿੰਗ ਲਾਈਸੰਸ ਰੱਦ ਕਰ ਦਿੱਤਾ ਜਾਂਦਾ ਹੈ। ਉਸ ਨੂੰ ਦੁਬਾਰਾ ਡਰਾਈਵਿੰਗ ਲਾਈਸੰਸ ਬਣਵਾਉਣ ਲਈ ਕਲਾਸਾਂ ਲਗਾਉਣੀਆਂ ਪੈਂਦੀਆਂ ਹਨ ਅਤੇ ਦੁਬਾਰਾ ਡਰਾਈਵ ਟੈਸਟ ਦੇਣਾ ਪੈਂਦਾ ਹੈ। ਹੁਣ ਚੰਡੀਗੜ੍ਹ ਪ੍ਰਸਾਸ਼ਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਗੱਡੀ ਚਲਾਉਂਦਿਆਂ ਫੋਨ ਸੁਣਦਾ ਹੋਇਆ, ਓਵਰ ਸਪੀਡ ਗੱਡੀ ਚਲਾਉਂਦਾ ਹੋਇਆ, ਰੈਡ ਲਾਈਟ ਕਰੌਸ ਕਰਦਾ ਹੋਇਆ ਜਾਂ ਹੋਰ ਕੋਈ ਵੀ ਉਲੰਘਣਾ ਕਰਦਾ ਫੜ੍ਹਿਆ ਗਿਆ ਤਾਂ ਉਸਦਾ ਲਾਈ...