ਬੀਰੋਕੇ ਦੇ ਕਿਸਾਨ ਨੇ 12 ਸਾਲ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ; ਲਾਗਤ ਘਟੀ, ਮਿੱਟੀ ਦੀ ਸਿਹਤ ਸੁਧਰੀ
ਮਾਨਸਾ, 9 ਨਵੰਬਰ- ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੋਕੇ ਕਲਾਂ ਦਾ ਕਿਸਾਨ ਸੁਖਜੀਤ ਸਿੰਘ (38 ਸਾਲ) ਸਾਲ 2013 ਤੋਂ ਪਰਾਲੀ ਪ੍ਰਬੰਧਨ ਕਰਕੇ ਅਤੇ ਕੁਦਰਤੀ ਖੇਤੀ ਨਾਲ ਜੁੜ ਕੇ ਸਫਲ ਅਤੇ ਉੱਦਮੀ ਕਿਸਾਨ ਵਜੋਂ ਉਭਰਿਆ ਹੈ।
ਸੁਖਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਹੈ ਅਤੇ ਕਰੀਬ 12 ਸਾਲਾਂ ਤੋਂ ਆਪਣੇ ਭਰਾ ਨਾਲ ਮਿਲ ਕੇ ਆਪਣੀ ਅੱਠ ਏਕੜ ਜ਼ਮੀਨ ਵਿੱਚ ਪਰਾਲੀ ਦਾ ਖੇਤ ਵਿਚ ਨਿਬੇੜਾ ਅਤੇ ਮਲਚਿੰਗ ਕਰ ਰਿਹਾ ਹੈ। ਪਰਾਲੀ ਪ੍ਰਬੰਧਨ ਅਤੇ ਕੁਦਰਤੀ ਖੇਤੀ ਨਾਲ ਖੇਤੀ ਲਾਗਤ 40 ਤੋਂ 50 ਫ਼ੀਸਦੀ ਘਟੀ ਹੈ ਜਿਸ ਸਦਕਾ ਓਸਨੂੰ ਵਧੀਆ ਆਮਦਨ ਹੋ ਰਹੀ ਹੈ। ਇਸ ਸਾਲ ਵੀ ਉਹ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰੇਗਾ।
ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸਾਲ 2012 ਵਿੱਚ ਪਰਾਲੀ ਨੂੰ ਅੱਗ ਲਾਉਣ ਕਰਕੇ ਖੇਤ ਵਿਚ ਉਸਨੇ ਸੱਪ ਅਤੇ ਕੁਝ ਜੀਵ-ਜੰਤੂ ਮਰੇ ਦੇਖੇ। ਇਸ ਤੋਂ ਇਲਾਵਾ ਓਸਦੇ ਭਰਾ ਦੇ ਨਵਜੰਮੇ ਪੁੱਤਰ ਨੂੰ ਜਮਾਂਦਰੂ ਬਿਮਾਰੀ ਦਾ ਪਤਾ ਲੱਗਿਆ । ਪੀਜੀਆਈ, ਚੰਡੀਗੜ੍ਹ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇਹ ਜ਼ਮੀਨ ਵ...








