ਮਾਲੇਰਕੋਟਲਾ ਵਿੱਚ 10 ਨਵੰਬਰ ਤੋਂ ਸ਼ੁਰੂ ਹੋਵੇਗੀ ਪ੍ਰੀ-ਟੈਸਟ ਜਨਗਣਨਾ -ਡੀ.ਸੀ. ਵਿਰਾਜ ਐਸ. ਤਿੜਕੇ
ਮਾਲੇਰਕੋਟਲਾ, 1 ਨਵੰਬਰ – ਅਗਾਮੀ ਜਨਗਣਨਾ 2027 ਦੀ ਤਿਆਰੀ ਨੂੰ ਸੁਚਾਰੂ ਅਤੇ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਤਹਿਸੀਲ ਮਾਲੇਰਕੋਟਲਾ ਦੇ 14 ਪਿੰਡਾਂ ਵਿੱਚ ਪ੍ਰੀ-ਟੈਸਟ ਜਨਗਣਨਾ 10 ਨਵੰਬਰ ਤੋਂ 30 ਨਵੰਬਰ ਤੱਕ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਇਹ ਪ੍ਰੀ-ਟੈਸਟ ਜਨਗਣਨਾ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਆਉਣ ਵਾਲੀ ਜਨਗਣਨਾ ਲਈ ਤਕਨੀਕੀ ਅਤੇ ਪ੍ਰਸ਼ਾਸਨਿਕ ਤੌਰ ‘ਤੇ ਪੂਰੀ ਤਿਆਰੀ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 31 ਦਸੰਬਰ 2025 ਤੱਕ ਸ਼ਹਿਰਾਂ ਅਤੇ ਪਿੰਡਾਂ ਦੀਆਂ ਪ੍ਰਸ਼ਾਸਨਿਕ ਸੀਮਾਵਾਂ ਨੂੰ ਅੰਤਿਮ ਰੂਪ ਦੇਣਾ ਲਾਜ਼ਮੀ ਹੈ, ਜਿਸ ਨਾਲ ਆਉਣ ਵਾਲੀ ਜਨਗਣਨਾ ਦੌਰਾਨ ਡਾਟਾ ਇਕੱਠਾ ਕਰਨ ਦਾ ਕੰਮ ਸਹਿਜ ਹੋਵੇਗਾ। ਇਸ ਪ੍ਰਕਿਰਿਆ ਦੀ ਸਫਲ ਤਾਮੀਲ ਲਈ ਵਧੀਕ ਡਿਪਟੀ ਕਮਿਸ਼ਨਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਤਹਿਸੀਲ ਮਾਲੇਰਕੋਟਲਾ ਦੇ ਚੁਣੇ ਹੋਏ 14 ਪਿੰਡਾਂ ਜਿਵੇਂ ਕਿ ਪਿੰਡ ਉਪਲ ਖੇੜੀ, ਮਾਣਕਮਾਜਰਾ, ਭੈਣੀ ਕ...








