
ਕੈਨੇਡਾ ਸਟੱਡੀ ਵੀਜ਼ੇ ਦੇ ਨਿਯਮ ਹੋਣਗੇ ਹੋਰ ਸਖਤ
ਟੋਰਾਂਟੋ : ਕੈਨੇਡਾ ਵਿਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਭਾਰਤੀ ਨੌਜਵਾਨਾਂ ਦੀ ਗ੍ਰਿਫਤਾਰੀ ਪਿਛੋਂ ਕੈਨੇਡਾ ਵਲੋਂ ਇੰਮੀਗਰੇਸ਼ਨ ਰੂਲਜ਼ ਹੋਰ ਸਖਤ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਗ੍ਰਿਫਤਾਰ ਕੀਤੇ ਗਏ ਤਿੰਨ ਨੌਜਵਾਨਾਂ ਬਾਰੇ ਮੀਡੀਆ ਵਿਚ ਆ ਰਹੀ ਜਾਣਕਾਰੀ ਅਨੁਸਾਰ ਉਹ ਸਟੱਡੀ ਵੀਜ਼ੇ ਉੱਪਰ ਕੈਨੇਡਾ ਗਏ ਸਨ। ਇਸ ਲਈ ਹੁਣ ਕੈਨੇਡਾ ਸਰਕਾਰ ਵਲੋਂ ਸਟੱਡੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਐਪਲੀਕੈਂਟ ਦਾ ਕਰਿਮੀਨਲ ਰਿਕਾਰਡ ਚੈੱਕ ਕਰਨ ਬਾਰੇ ਵਿਚਾਰਿਆ ਜਾਣ ਲੱਗਾ ਹੈ। ਅੱਜ ਕੈਨੇਡਾ ਦੇ ਇਮੀਗਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਤਾਂ ਸਪਸ਼ਟ ਨਹੀਂ ਕੀਤਾ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਵਾਕਿਆ ਹੀ ਸਟੱਡੀ ਵੀਜ਼ੇ 'ਤੇ ਗਏ ਸਨ, ਪਰ ਉਨ੍ਹਾਂ ਨੇ ਸਟੱਡੀ ਵੀਜ਼ੇ ਲਈ ਕਰਿਮੀਨਲ ਰਿਕਾਰਡ ਚੈੱਕ ਕਰਵਾਉਣ ਦੀ ਗੱਲ ਜਰੂਰ ਕਹੀ। ਇਸ ਤੋਂ ਪਹਿਲਾਂ ਕੈਨੇਡਾ ਦੀ ਪੀ ਆਰ ਅਪਲਾਈ ਕਰਨ ਲਈ ਐਪਲੀਕੈਂਟ ਦੀ ਪੁਲੀਸ ਰਿਪੋਰਟ ਮੰਗੀ ਜਾਂਦੀ ਹੈ, ਪਰ ਸਟੱਡੀ ਵੀਜ਼ੇ ਜਾਂ ਵਿਜ਼ਿਟਰ ਵੀਜ਼ੇ ਲਈ ਪੁਲੀਸ ਰਿਪੋਰਟ ਦੀ ਲੋੜ ਨਹੀਂ ਹੁੰਦੀ। ਪਰ ਤਾਜਾ ਘਟਨਾਂ ਤੋਂ ਬਾ...