
20 ਫੀਸਦੀ ਮੈਡਲ ਲਿਆਉਣ ਵਾਲੇ ਪੰਜਾਬ ਨੂੰ ਨਹੀਂ ਮਿਲ ਰਹੇ ਖੇਡ ਫੰਡ : ਮੀਤ ਹੇਅਰ
ਨਵੀਂ ਦਿੱਲੀ, 16 ਦਸੰਬਰ : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਲੋਕ ਸਭਾ ਵਿਚ ਬੋਲਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਖੇਡਾਂ ਦੇ ਮਾਮਲੇ ਵਿਚ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਖਿਡਾਰੀ ਦੇਸ਼ ਲਈ ਸਭ ਤੋਂ ਵੱਧ ਮੈਡਲ ਜਿੱਤ ਕੇ ਲਿਆ ਰਹੇ ਹਨ, ਪਰ ਕੇਂਦਰ ਸਰਕਾਰ ਵਲੋਂ ਖੇਡਾਂ ਲਈ ਫੰਡ ਜਾਰੀ ਕਰਨ ਸਮੇਂ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।ਲੋਕ ਸਭਾ ਵਿਚ ਬੋਲਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦੇਸ਼ ਦੇ ਖਿਡਾਰੀਆਂ ਵਲੋਂ ਲਿਆਂਦੇ ਗਏ ਕੁੱਲ ਮੈਡਲਾਂ ਵਿਚੋਂ 20 ਪ੍ਰਤੀਸ਼ਤ ਮੈਡਲ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਹਨ। ਪਰ ਜਦੋਂ ਪੰਜਾਬ ਨੂੰ ਖੇਡਾਂ ਲਈ ਫੰਡ ਦੇਣ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਸਾਰੇ ਰਾਜਾਂ ਨਾਲੋਂ ਘੱਟ ਫੰਡ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਉਲੰਪਿਕ ਤੋਂ ਲੈ ਕੇ ਹਰ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਲਈ ਪੰਜਾਬ ਨੇ ਖਿਡਾਰੀ ਪੈਦਾ ਕਰ ਕੇ ਦਿੱਤੇ ਹਨ, ਜਿਨ੍ਹਾਂ ਦਾ ਰਿਕਾਰਡ ਅਜੇ ਤੱਕ ਕੋਈ ਨਹੀਂ ਤੋੜ ਸਕਿਆ। ਪਰ ਕੇਂਦਰ ...