
ਹੁਣ ਪੰਜਾਬ ਵਿਚ ਸੀਵਰੇਜ਼ ਸਾਫ ਕਰਦਿਆਂ ਨਹੀਂ ਜਾਣਗੀਆਂ ਜਾਨਾਂ : ਭਗਵੰਤ ਮਾਨ
ਜਲੰਧਰ 19 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਇਥੇ ਭਗਵਾਨ ਵਾਲਮੀਕ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਿਛੋਂ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਹੁਣ ਪੰਜਾਬ ਵਿਚ ਸੀਵਰੇਜ਼ ਸਾਫ ਕਰਦਿਆਂ ਮਨੁੱਖੀ ਜਾਨਾਂ ਨਹੀਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਜਦੋਂ ਕੰਮ ਕਰਨ ਵਾਲਾ ਮੁਲਾਜ਼ਮ ਸੀਵਰੇਜ ਸਾਫ ਕਰਨ ਲਈ ਧਰਤੀ ਹੇਠਾਂ ਸੀਵਰੇਜ ਵਿਚ ਜਾਂਦਾ ਹੈ ਤਾਂ ਉਸਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਉਹ ਜਿਉਂਦਾ ਵਾਪਸ ਆਵੇਗਾ ਕਿ ਨਹੀਂ। ਇਸ ਲਈ ਸਰਕਾਰ ਨੇ ਹੁਣ ਸੀਵਰੇਜ਼ ਸਾਫ ਕਰਨ ਲਈ ਨਵੀਂ ਤਕਨੀਕ ਦੀਆਂ ਮਸ਼ੀਨਾਂ ਮੰਗਵਾ ਲਈਆਂ ਹਨ। ਇਹ ਮਸ਼ੀਨਾਂ ਇਹੀ ਮੁਲਾਜ਼ਮ ਚਲਾਉਣਗੇ, ਪਰ ਉਨ੍ਹਾਂ ਨੂੰ ਜਾਨ ਦਾ ਕੋਈ ਖਤਰਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਨਵੀਂ ਤਕਨੀਕ ਨਾਲ ਸੀਵਰੇਜ਼ ਦੀ ਸਫਾਈ ਹੋਵੇਗੀ ਅਤੇ ਮੁਲਾਜ਼ਮਾਂ ਦੀ ਪੂਰੀ ਸੁਰੱਖਿਆ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪੰਜਾਬ ਵਿਚ ਇਕ ਨਵੀਂ ਕ੍ਰਾਂਤੀ ਆਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਬਾਰਕ ਧਰਤੀ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਬੁਨਿ...