ਮੋਦੀ ਕਹਿੰਦੇ ਸਨ ਕਿ ਉਹ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਨਹੀਂ ਛੱਡਣਗੇ, ਉਨ੍ਹਾਂ ਨੇ ਅਜਿਹਾ ਹੀ ਕੀਤਾ, ਸਾਰੇ ਭ੍ਰਿਸ਼ਟਾਚਾਰੀ ਲੋਕਾਂ ਨੂੰ ਆਪਣੀ ਪਾਰਟੀ (ਭਾਜਪਾ) ‘ਚ ਸ਼ਾਮਲ ਕਰ ਲਿਆ: ਭਗਵੰਤ ਮਾਨ
ਗੁਜਰਾਤ, 4 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਗੁਜਰਾਤ ਦੇ ਭਰੂਚ ਵਿਖੇ ਪਹੁੰਚ ਕੇ 'ਆਪ' ਉਮੀਦਵਾਰ ਚੈਤਰ ਵਸਾਵਾ ਲਈ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਰੋਡ-ਸ਼ੋਅ ਕੱਢਿਆ ਅਤੇ ਵਾਗਰਾ, ਜੰਬੂਸਾਰ ਅਤੇ ਕਰਜਨ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਉਨ੍ਹਾਂ ਨੂੰ ਸੁਣਨ ਲਈ ਇਕੱਠੇ ਹੋਏ। ਭੀੜ ਨੇ ‘ਗੁਜਰਾਤ ਮੈਂ ਭੀ ਕੇਜਰੀਵਾਲ’, ‘ਲੜੇਂਗੇ ਔਰ ਜੀਤੇਂਗੇ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ।
ਵਾਗਰਾ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਰੂਚ ਵਿੱਚ ਸਭ ਦਾ ਧਿਆਨ ਹੈ ਕਿ ਇੱਥੇ ਕੀ ਹੋਵੇਗਾ ਕਿਉਂਕਿ ਭਰੂਚ ਦੇ ਲੋਕ ਕ੍ਰਾਂਤੀਕਾਰੀ ਹਨ। ਉਨ੍ਹਾਂ ਕਿਹਾ ਕਿ ਭਰੂਚ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਉਨ੍ਹਾਂ ਦੇ ਉਮੀਦਵਾਰ ਚੈਤਰ ਵਸਾਵਾ ‘ਤੇ ਜੋ ਪਿਆਰ ਦਿਖਾਇਆ ਹੈ, ਉਹ ਉਸਦਾ ਕਦੇ ਵੀ ਮੁੱਲ ਨਹੀਂ ਉਤਾਰ ਸਕਦੇ । ਭਗਵੰਤ ਮਾਨ ਨੇ ਕਿਹਾ ਕਿ ਚੈਤਰ ਭਾਈ ਲੋਕਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੇ ਸਨ, ਉਹ ਆਮ ਲੋਕਾਂ ਦੇ ਮਸਲੇ ਹੱਲ ਕਰਨ ਲਈ ਲੜਦੇ ਹਨ। ਇਹੀ ਕਾਰਨ ਸੀ ਕਿ ਭਾਜਪਾ ਨੇ ਉਨ੍ਹਾਂ ਨ...







