ਕੀ ਸਿਆਸਤ ‘ਚ ਐਂਟਰੀ ਕਰਨਗੇ ਅਦਾਕਾਰ ਬਿੰਨੂ ਢਿੱਲੋਂ, ਲੜਨਗੇ 2027 ਦੀਆਂ ਚੋਣਾਂ?
ਚੰਡੀਗੜ੍ਹ: 'ਦੁਨੀਆਂ ਵਿੱਚ ਬਹੁਤ ਸਾਰੇ ਲੋਕ ਮਿਲਦੇ ਹਨ, ਜੋ ਤੁਹਾਨੂੰ ਰਵਾ ਸਕਦੇ ਹਨ, ਪਰ ਬਹੁਤ ਘੱਟ ਲੋਕ ਤੁਹਾਨੂੰ ਹਸਾ ਸਕਦੇ ਹਨ, ਕਿਉਂਕਿ ਜਦੋਂ ਕਿ ਕਿਸੇ ਨੂੰ ਰਵਾਉਣਾ ਆਸਾਨ ਹੈ, ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣਾ ਸੱਚਮੁੱਚ ਮੁਸ਼ਕਲ ਹੈ।' ਇਹ ਵਿਚਾਰ ਸਾਡਾ ਨਹੀਂ ਬਲਕਿ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਾਮੇਡੀ ਅਦਾਕਾਰ ਬਿੰਨੂ ਢਿੱਲੋਂ ਦਾ ਹੈ। ਜੋ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਕੈਰੀ ਔਨ ਜੱਟਾ 4' ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹਨ।
ਫਿਲਮਾਂ ਵਿੱਚ ਪ੍ਰਦਰਸ਼ਨ ਤੋਂ ਇਲਾਵਾ ਅਦਾਕਾਰ ਇਸ ਸਮੇਂ ਇੱਕ ਹੋਰ ਚੀਜ਼ ਕਾਰਨ ਵੀ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਉਹ ਹੈ ਅਦਾਕਾਰ ਦੀ ਸਿਆਸਤ ਵਿੱਚ ਐਂਟਰੀ। ਲਗਾਤਾਰ ਸੋਸ਼ਲ ਮੀਡੀਆ ਉਤੇ ਅਟਕਲਾਂ ਚੱਲ ਰਹੀਆਂ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਬਿੰਨੂ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉੱਤਰ ਸਕਦੇ ਹਨ।
ਕੀ ਕਰਨਗੇ ਬਿੰਨੂ ਢਿੱਲੋਂ ਸਿਆਸਤ ਵਿੱਚ ਐਂਟਰੀ?
ਆਪਣੀ ਤਾਜ਼ਾ ਦਿੱਤੀ ਇੰਟਰਵਿਊ ਵਿੱਚ ਅਦਾਕਾਰ ਨੇ ਆਲੇ-ਦੁਆਲੇ ਚੱਲ ਰਹੀਆਂ ਸਾਰੀਆਂ ਅਟਕਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ, ਅਦਾਕਾਰ ਨੇ ਦੱਸਿ...








