ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਸੁਚਾਰੂ ਟ੍ਰੈਫਿਕ ਵਿਵਸਥਾ ਦੇ ਪ੍ਰਬੰਧ- ਏ.ਐਸ.ਰਾਏ ਡਾਇਰੈਕਟਰ ਜਨਰਲ ਪੁਲਿਸ
ਸ੍ਰੀ ਅਨੰਦਪੁਰ ਸਾਹਿਬ 21 ਨਵੰਬਰ ()
ਸ੍ਰੀ ਅਨੰਦਪੁਰ ਸਾਹਿਬ ਵਿਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਰੋਹਾਂ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਸਪੰਨ ਕਰਨ ਲਈ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਟ੍ਰੈਫਿਕ ਮੈਨੇਜਮੈਂਟ ਯੋਜਨਾ ਤਿਆਰ ਕੀਤੀ ਗਈ ਹੈ। ਡਾਇਰੈਕਟਰ ਜਨਰਲ ਪੁਲਿਸ ਏ.ਐਸ. ਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਦੇ ਡੀ.ਜੀ.ਪੀ ਸ੍ਰੀ ਗੋਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸਹੂਲਤਾਂ ਅਤੇ ਸੁਰੱਖਿਆ ਦਾ ਹਰ ਪੱਖ ਤੋਂ ਧਿਆਨ ਰੱਖਦਿਆਂ ਸਮਾਗਮਾਂ ਦੌਰਾਨ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿਕ਼ਤ ਨਾ ਆਵੇ, ਇਸ ਲਈ ਮਜ਼ਬੂਤ ਯੋਜਨਾਬੰਦੀ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਸਮਾਗਮਾਂ ਲਈ ਬਣਾਈਆਂ ਗਈਆਂ 120 ਏਕੜ ਵਿੱਚ ਵਿਸ਼ਾਲ ਪਾਰਕਿੰਗਾਂ ਵਿੱਚ ਕਰੀਬ 25 ਹਜ਼ਾਰ ਵਾਹਨਾਂ ਦੀ ਸਮਰੱਥਾ ਰੱਖਦਿਆਂ ਟ੍ਰੈਫਿਕ ਦੇ ਪ੍ਰਬੰਧ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਪਾਰਕਿੰਗ ਖੇਤਰਾਂ ਨੂੰ ਮੁੱਖ ਮਾਰਗਾਂ ਨਾਲ ਜੋੜਨ ਲਈ ਵਾਧੂ ਰਸਤੇ, ਸਪੱਸ਼ਟ ਸਾਈਨਬੋਰਡ ਅਤੇ ਰੂਟ ਡਾਈਵਰਸ਼ਨ ਦੀ ਵਿਵਸਥਾ ਕੀਤੀ ਗਈ ਹੈ ...








