ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਚੰਗੇ ਕੰਮ ਕਰਨ ਲਈ ਕੀਤਾ ਪ੍ਰੇਰਿਤ
ਹੁਸ਼ਿਆਰਪੁਰ, 24 ਦਸੰਬਰ :- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੀਰਜ ਗੋਇਲ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨਾਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਅਤੇ ਹੋਰਨਾਂ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਪਿੰਡਾਂ ਅਤੇ ਸਕੂਲਾਂ, ਜਿਵੇਂ ਕਿ ਗ੍ਰਾਮ ਪੰਚਾਇਤ ਢੋਲਣਵਾਲ, ਗ੍ਰਾਮ ਪੰਚਾਇਤ ਦੌਲੋਵਾਲ, ਗ੍ਰਾਮ ਪੰਚਾਇਤ ਅਜੜਾਮ, ਗ੍ਰਾਮ ਪੰਚਾਇਤ ਵਿਸ਼ੋ ਚੱਕ ਦਸੂਹਾ, ਗ੍ਰਾਮ ਪੰਚਾਇਤ ਬਿਹਰਾ ਗੜ੍ਹਸ਼ੰਕਰ, ਗ੍ਰਾਮ ਪੰਚਾਇਤ ਚੱਕ ਸਿੰਘਾਂ ਗੜ੍ਹਸ਼ੰਕਰ, ਗ੍ਰਾਮ ਪੰਚਾਇਤ ਬਾਰੀ ਤਲਵਾਰਾ, ਗ੍ਰਾਮ ਪੰਚਾਇਤ ਸੂਸਾ ਬਲਾਕ ਹੁਸ਼ਿਆਰਪੁਰ, ਗ੍ਰਾਮ ਪੰਚਾਇਤ ਕਕੋਆ ਦਸੂਹਾ, ਗ੍ਰਾਮ ਪੰਚਾਇਤ ਨੂਰਪੁਰ ਜੱਟਾਂ, ਹੁਸ਼ਿਆਰਪੁਰ ਅਤੇ ਵਰਧਮਾਨ ਮਿਲ ਫਗਵਾੜਾ ਰੋਡ ਹੁਸ਼ਿਆਰਪੁਰ ਪ੍ਰੈਸ਼...








