ਤੇਲ ਬੀਜ ਦੀ ਮਹੱਤਤਾ ਅਤੇ ਮੰਗ ਦੀ ਪੂਰਤੀ ਲਈ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਉਣ ਦੀ ਲੋੜ
ਤਰਨ ਤਾਰਨ, 03 ਫਰਵਰੀ ( )- ਡਿਪਟੀ ਕਮਿਸ਼ਨਰ ਤਰਨ ਤਰਨ ਸ੍ਰੀ ਰਾਹੁਲ ਆਈ ਏ ਐਸ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ. ਤੇਜਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਨੈਸ਼ਨਲ ਮਿਸ਼ਨ ਆਫ ਐਡੀਬਲ ਆਇਲ ਸਕੀਮ ਅਧੀਨ ਪੱਟੀ ਅਤੇ ਪਿੰਡ ਬੂਹ ਹਵੇਲੀਆਂ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ ਭੁਪਿੰਦਰ ਸਿੰਘ, ਪਰਮਿੰਦਰ ਕੌਰ ਏਡੀਓ, ਗੁਰਪ੍ਰੀਤ ਸਿੰਘ ਬੀ ਟੀ ਐਮ, ਹਰਮਨਦੀਪ ਕੌਰ ਏਡੀਓ, ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਵਜੋਤ ਸਿੰਘ ਬਰਾੜ, ਡਾ ਸੁਰਿੰਦਰ ਸਿੰਘ ਰੰਧਾਵਾ, ਡਾ ਸੁਖਜਿੰਦਰ ਸਿੰਘ ਨੇ ਦੋ ਰੋਜ਼ਾ ਤਕਨੀਕੀ ਸੈਸ਼ਨ ਦੌਰਾਨ ਇਸ ਦੀ ਸਫਲ ਕਾਸ਼ਤ , ਸ਼ਹਿਦ ਮੱਖੀ ਪਾਲਣ ਤੇ ਪਸ਼ੂਆਂ ਦੀ ਚੰਗੀ ਸਿਹਤ ਸਬੰਧੀ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਕਨੋਲਾ ਸਰੋਂ ਤੇਲ ਵਿੱਚ ਦੋ ਪ੍ਰਤੀਸ਼ਤ ਤੋਂ ਘੱਟ ਇਰੁਸਿਕ ਏਸਿਡ ਅਤੇ ਖਲ ਵਿੱਚ 30 ਮਾਈਕਰੋ ਮੂਲ ਪ੍ਰਤੀ ਗਰਾਮ ਤੋਂ ਘੱਟ ਗਲੂਕੋ ਸਿਨੋਲੇਟਸ ਹੁੰਦੇ ਹ...








