5 ਪੁਲਿਸ ਕਰਮਚਾਰੀਆਂ/ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
ਚੰਡੀਗੜ੍ਹ, 25 ਜਨਵਰੀ:-ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ 'ਤੇ, ਪੰਜਾਬ ਦੇ ਰਾਜਪਾਲ ਨੇ ਅੱਜ ਗਣਤੰਤਰ ਦਿਵਸ-2026 ਦੀ ਪੂਰਵ ਸੰਧਿਆ ਮੌਕੇ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਅਤੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਹੋਣ ਵਾਲੇ ਪੰਜਾਬ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ।
ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਲਈ ਇੱਕ ਪੀਪੀਐਸ ਅਧਿਕਾਰੀ ਡੀਐਸਪੀ ਸੁਨਾਮ ਊਧਮ ਸਿੰਘ ਵਾਲਾ ਹਰਵਿੰਦਰ ਸਿੰਘ ਅਤੇ ਚਾਰ ਪੁਲਿਸ ਅਧਿਕਾਰੀਆਂ, ਜਿਨ੍ਹਾਂ ਵਿੱਚ ਇੰਸਪੈਕਟਰ ਨਿਰਮਲ ਸਿੰਘ, ਹੈੱਡ ਕਾਂਸਟੇਬਲ ਸੁਖਮਨਪ੍ਰੀਤ ਸਿੰਘ, ਏਐਸਆਈ ਬਲਬੀਰ ਚੰਦ ਅਤੇ ਸੀਨੀਅਰ ਕਾਂਸਟੇਬਲ ਧਰਮਪਾਲ ਸਿੰਘ ਸ਼ਾਮਲ ਹਨ, ਦੇ ਨਾਵਾਂ ਦਾ ਐਲਾਨ ਕੀਤਾ।
ਇਸੇ ਤਰ੍ਹਾਂ ਏਆਈਜੀ ਐਸਪੀਯੂ ਬਲਜੀਤ ਸਿੰਘ, ਐਸਪੀ ਹੈੱਡਕੁਆਰਟਰ ਫਰੀਦਕੋਟ ਮਨਵਿੰਦਰਬੀਰ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਦਲਜੀਤ ਸਿੰਘ ਅਤੇ ਐਸਪੀ ਦਵਿੰਦਰ ਸਮੇਤ ਚਾਰ ਪੀਪੀਐਸ ਅਧਿਕਾਰੀ ਉਨ੍ਹਾਂ 19 ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈ...








