ਪੰਜਾਬ ਪੁਲਿਸ ਵੱਲੋਂ ਨਕਲ ਕਰਵਾਉਣ ਵਾਲੇ ਹਰਿਆਣਾ ਅਧਾਰਤ ਗਿਰੋਹ ਦਾ ਪਰਦਾਫਾਸ਼, ਅਸੀਂ ਕਿਸੇ ਨੂੰ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਬਦਨਾਮ ਨਹੀਂ ਕਰਨ ਦੇਵਾਂਗੇ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ; 31 ਜੁਲਾਈ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ ਪੁਲਿਸ ਨੇ ਭਿਵਾਨੀ ਦੇ ਇੱਕ ਮਾਸਟਰਮਾਈਂਡ ਦੀ ਅਗਵਾਈ ਵਾਲੇ ਹਰਿਆਣਾ ਸਥਿਤ ਅੰਤਰਰਾਜੀ ਨਕਲ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸਨੇ ਕਥਿਤ ਤੌਰ 'ਤੇ ਬੀ.ਐਫ.ਯੂ.ਐਚ.ਐਸ. ਫਰੀਦਕੋਟ ਫਾਰਮੇਸੀ ਭਰਤੀ ਪ੍ਰੀਖਿਆ ਵਿੱਚ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਨਕਲ ਕਰਵਾਈ ਸੀ। ਇਸ ਨਾਲ ਹਰਿਆਣਾ ਦੇ ਸੰਗਠਿਤ ਨਕਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਪੰਜਾਬ ‘ਤੇ ਲੱਗੇ ਪੇਪਰ ਲੀਕ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਰੈਕੇਟ ਨੂੰ ਸਾਲਾਂ ਤੋਂ ਵਧਣ-ਫੁੱਲਣ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸੇ ਨੂੰ ਵੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸੂਬਾ ਸਰਕਾਰ ਨੇ "ਉੱਡਦਾ ਪੰਜਾਬ" ਨੂੰ "ਪੜ੍ਹਦਾ ਪੰਜਾਬ" ਵਿੱਚ ਬਦਲ ਦਿੱਤਾ ਹੈ।
ਅੱਜ ਇੱਥੇ ਪੇਡਾ ਕੰਪਲੈਕਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਪਾਰਦਰਸ...








