ਸੱਚੀ ਕਹਾਣੀ – ਬੈਂਗਣੀ ਆਲੂ
ਬਦਲਾਅ ਆਲੂ ਦੇ ਰੰਗ ਦਾ ਨਹੀਂਬਦਲਾਅ ਕਿਸਾਨ ਦੀ ਸੋਚ ਦਾ ।
ਪੰਜਾਬ ਦਾ ਨੌਜਵਾਨ ਅਤੇ ਬੈਂਗਣੀ ਆਲੂ ਦੀ ਕਹਾਣੀ — ਜਦੋਂ ਸੋਚ ਬਦਲੇ, ਤਾਂ ਕਿਸਾਨੀ ਵੀ ਸੋਨਾ ਬੀਜਦੀ ਹੈ।
ਪੰਜਾਬ ਨੂੰ ਅਕਸਰ ਅੱਜਕੱਲ੍ਹ ਇੱਕ ਹੀ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ — ਨਸ਼ੇ, ਗੈਂਗਸਟਰ ਅਤੇ ਬੇਰੁਜ਼ਗਾਰੀ।ਪਰ ਸੱਚ ਇਹ ਹੈ ਕਿ ਇਸੇ ਪੰਜਾਬ ਦੀ ਧਰਤੀ ‘ਤੇ ਅੱਜ ਵੀ ਅਜਿਹੇ ਨੌਜਵਾਨ ਮੌਜੂਦ ਹਨ, ਜੋ ਆਪਣੀ ਸਿੱਖਿਆ, ਸੋਚ ਅਤੇ ਮਿਹਨਤ ਨਾਲ ਨਵੀਆਂ ਕਹਾਣੀਆਂ ਲਿਖ ਰਹੇ ਹਨ।
ਪੰਜਾਬ ਦੀ ਪਰਪਲ ਪਟੈਟੋ ਸਫਲਤਾ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ।
ਸਤਾਈ ਸਾਲਾਂ ਦੇ ਇੱਕ ਨੌਜਵਾਨ ਨੇ ਸਾਬਤ ਕਰ ਦਿੱਤਾ ਹੈ ਕਿ —ਜੇ ਨੌਜਵਾਨ ਅਤੇ ਵਿਗਿਆਨ ਇਕੱਠੇ ਹੋ ਜਾਣ, ਤਾਂ ਅੱਜ ਵੀ ਧਰਤੀ ਸੋਨਾ ਪੈਦਾ ਕਰ ਸਕਦੀ ਹੈ।
ਫਰੀਦਕੋਟ ਦੇ ਮੱਟਾ ਪਿੰਡ ਦਾ ਰਹਿਣ ਵਾਲਾ 27 ਸਾਲਾਂ ਗੁਰਜੋਤ ਸਿੰਘ ਇਸਦੀ ਜਿਉਂਦੀ ਜਾਗਦੀ ਮਿਸਾਲ ਹੈ।ਉਸਨੇ ਰਵਾਇਤੀ ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੇ ਬੈਂਗਣੀ ਆਲੂ ਦੀ ਖੇਤੀ ਚਾਰ ਸਾਲ ਪਹਿਲਾਂ ਸ਼ੁਰੂ ਕੀਤੀ ।ਅਤੇ ਪੂਰੇ ਪੰਜਾਬ ਦੇ ਕਿਸਾਨਾਂ ਲਈ ਪ੍ਰੇਰਨਾ ਬਣ ਗਿਆ ।ਗੁਰਜੋਤ ਸਿੰਘ ਨੇ ਲਗਭਗ ਪੰਤਾਲੀ ਏਕੜ ਵਿੱਚ ਇ...








