ਕੈਬਨਿਟ ਮੰਤਰੀ ਹਰਜੋਤ ਬੈਂਸ ਨੇ 35.48 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਹਾਈ ਲੈਵਲ ਪੁਲ ਦਾ ਰੱਖਿਆ ਨੀਂਹ ਪੱਥਰ
ਨੰਗਲ 02 ਅਕਤੂਬਰ ()- ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਦੂਰ ਦੂਰਾਂਡੇ ਪਿੰਡਾ ਦੇ ਲੋਕਾਂ ਨੂੰ ਕਰੋੜਾ ਰੁਪਏ ਦੇ ਪੁਲਾਂ ਦੀ ਸੋਗਾਂਤ ਦੇਣ ਮੌਕੇ ਆਪਣੇ ਵਿਰੋਧੀਆਂ ਨੂੰ ਰਗੜੇ ਲਗਾਉਦੇ ਹੋਏ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਇਸ ਹਲਕੇ ਦਾ ਵਿਕਾਸ ਦਾ ਹਰ ਵਾਅਦਾ ਪੂਰਾ ਕਰਕੇ ਹੀ ਮੈਂ ਤੁਹਾਡੀ ਕਚਹਿਰੀ ਵਿਚ ਆਵਾਗਾਂ ਅਤੇ ਕਦੇ ਵੀ ਇਹ ਦਾਅਵਾ ਨਹੀ ਕਰਾਗਾਂ ਕਿ ਮੈਂ ਹੜ੍ਹਾਂ ਦੌਰਾਨ ਤੁਹਾਡੇ ਲਈ ਕੋਈ ਮਿਸਾਲੀ ਸੇਵਾ ਕੀਤੀ ਹੈ, ਇਹ ਮੇਰਾ ਫਰਜ਼ ਸੀ, ਤੁਸੀ ਆਪਣੇ ਭਰਾਂ ਆਪਣੇ ਪੁੱਤ ਨੂੰ ਮਾਣ ਦੇ ਕੇ ਵਿਧਾਨ ਸਭਾ ਵਿਚ ਭੇਜਿਆ ਅਤੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਮੈਨੂੰ ਮਹੱਤਵਪੂਰਨ ਜਿੰਮੇਵਾਰੀਆਂ ਸੋਪੀਆਂ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਹੁਣ ਵਿਕਾਸ ਦੀ ਲਹਿਰ ਸੁਰੂ ਹੋ ਗਈ ਹੈ ਅਤੇ ਮੇਰਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਜੋ ਦਸ਼ਮੇਸ਼ ਪਿਤਾ ਦੀ ਚਰਨ ਛੋਹ ਪ੍ਰਾਪਤ ਹੈ, ਉਸ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ 14 ਸਾਲਾਂ ਦੌ...








