ਜਗਤ ਪੰਜਾਬੀ ਸਭਾ ਵਲੋਂ ਧੂਮਧਾਮ ਨਾਲ ਮਨਾਇਆ ਮਾਂ ਦਿਵਸ
ਟੋਰਾਂਟੋ : ਓੰਨਟਾਰੀਓ ਫਰੈਂਡ ਕਲੱਬ ਬਰੈਪਟਨ , ਜਗਤ ਪੰਜਾਬੀ ਸਭਾ ਤੇ ਪੰਜਾਬੀ ਬਿਜਨੱਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ 12 ਮਈ 2024 ਨੂੰ ‘ਮਾਂ ਦਿਵਸ’ ਮਨਾਇਆ ਗਿਆ। ਇਹ ਸਮਾਗਮ ਡਾਕਟਰ ਸੰਤੋਖ ਸਿੰਘ ਸੰਧੂ ਪ੍ਰਧਾਨ ਓਂਨਟਾਰੀਓ ਫਰੈਂਡ ਕਲੱਬ , ਅਜੈਬ ਸਿੰਘ ਚੱਠਾ,ਚੇਅਰਮੈਨ ਅਤੇ ਸਰਦਾਰ ਸਰਦੂਲ ਸਿੰਘ ਥਿਆੜਾ , ਪ੍ਰਧਾਨ, ਜਗਤ ਪੰਜਾਬੀ ਸਭਾ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ।ਸਮਾਗਮ ਦੀ ਸ਼ੁਰੂਆਤ ਨਿਕੀ ਕੌਰ ਵਲੋਂ ਰੀਬਨ ਕੱਟ ਕੇ ਕੀਤੀ ਗਈ ਤੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ : ਡਾਕਟਰ ਸਤਨਾਮ ਸਿੰਘ ਜੱਸਲ, ਗੁਰਵੀਰ ਸਿੰਘ ਖਹਿਰਾ , ਮੁਰਲੀਲਾਲ ਥਾਪਰੀਆ, ਡਾਕਟਰ ਸੰਤੋਖ ਸਿੰਘ ਸੰਧੂ , ਤੇ ਅਜੈਬ ਸਿੰਘ ਚੱਠਾ ਨੇ ਨਿਭਾਈਂ Iਪਿਆਰਾ ਸਿੰਘ ਕੁਦੋਵਾਲ ਸਰਪ੍ਰਸਤ ਓਨਟਾਰੀਓ ਫਰੈਂਡ ਕਲੱਬ ਨੇ ਹਾਜ਼ਰੀਨ ਨੂੰ ਜੀ ਆਇਆ ਨੂੰ ਕਿਹਾ I ਅਜੈਬ ਸਿੰਘ ਚੱਠਾ ਨੇ ਜਗਤ ਪੰਜਾਬੀ ਸਭਾ ਵਲੋਂ ਕਰਵਾਈਆ ਸਰਗਰਮੀਆਂ ਬਾਰੇ ਦੱਸਿਆ ਅਤੇ ਹਾਜ਼ਰ ਧੀਆਂ ਤੇ ਪੁੱਤਾਂ ਕੋਲੋਂ ਆਪੋ ਆਪਣੀਆਂ ਮਾਵਾਂ ਨੂੰ ਪਿਆਰ ਕਰਨ ਤੇ ਸਾਰੀ ਉਮਰ ਸੇਵਾ ਕਰਨ ਦਾ ਬਚਨ ਦਿੱਤਾI ਅਜਾਇਬ ਸਿੰਘ ਸੰਘਾ ਤੇ ਜਸਪਾਲ ਸਿੰਘ ਦੂਸੁਵੀ ਵਲੋਂ ਮਾਂ ਦੀ ਮਹੱਤਤਾ ਦੱਸਿਆ ਗਿਆIਨਿਕੀ...








