ਇੰਦਰਾ ਗਾਂਧੀ ਦੀ ਨੂੰਹ ਤੋਂ ਕਾਂਗਰਸ ਦੀ ਵੱਡੀ ਆਗੂ ਬਣਨ ਤੱਕ ਦਾ ਸਫ਼ਰ, ਸੋਨੀਆ ਗਾਂਧੀ ‘ਤੇ ਬਣੇਗੀ ਤੇਲਗੂ ਫਿਲਮ?
ਹੈਦਰਾਬਾਦ: ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ਨੂੰ ਹੁਣ ਵੱਡੇ ਪਰਦੇ 'ਤੇ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋਨੀਆ ਗਾਂਧੀ ਦੀ ਆਤਮਕਥਾ 'Belonging: A Journey of Love' 'ਤੇ ਆਧਾਰਿਤ ਇੱਕ ਤੇਲਗੂ ਫ਼ੀਚਰ ਫਿਲਮ ਬਣਾਉਣ ਦਾ ਪ੍ਰਸਤਾਵ ਸਾਹਮਣੇ ਆਇਆ ਹੈ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਜੱਗਾ ਰੈੱਡੀ ਨੇ ਵੀਰਵਾਰ ਨੂੰ ਸੰਗਾਰੈੱਡੀ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਇਸ ਪ੍ਰੋਜੈਕਟ ਦਾ ਐਲਾਨ ਕੀਤਾ।
ਇਸ ਫਿਲਮ ਰਾਹੀਂ ਸੋਨੀਆ ਗਾਂਧੀ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਭਾਰਤੀ ਰਾਜਨੀਤੀ ਵਿੱਚ ਉਨ੍ਹਾਂ ਦੇ ਉਭਾਰ ਤੱਕ ਦੇ ਸਫ਼ਰ ਨੂੰ ਦਿਖਾਉਣ ਦੀ ਯੋਜਨਾ ਹੈ। ਜੱਗਾ ਰੈੱਡੀ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਤੋਂ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਦੇ ਨਿਰਮਾਣ ਨਾਲ ਜੁੜੀਆਂ ਮੁੱਢਲੀਆਂ ਤਿਆਰੀਆਂ ਦੀ ਦੇਖਰੇਖ ਲਈ 50 ਮੈਂਬਰੀ ਕਮੇਟੀ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।
ਫਿਲਮ ਦੇ ਨਿਰਮਾਣ ਲਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਆਪਣੇ ਪੱਧਰ '...








