
ਪੁਲੀਸ ਨੇ ਕਾਬੂ ਕਰ ਲਈ ਪ੍ਰਸਿੱਧ ਪੌਰਨ ਸਟਾਰ
ਮੁੰਬਈ : ਪਿਛਲੇ ਕੁੱਝ ਦਿਨਾਂ ਤੋਂ ਚਰਚਾ ਵਿਚ ਚੱਲ ਰਹੀ ਪ੍ਰਸਿੱਧ ਪੌਰਨ ਸਟਾਰ ਰੀਆ ਬਰਦੇ ਉਰਫ ਬੰਨਾ ਸ਼ੇਖ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਬੰਗਲਾਦੇਸ਼ ਦੀ ਇਹ ਪੌਰਨ ਸਟਾਰ ਪਿਛਲੇ ਕਈ ਦਿਨਾਂ ਤੋਂ ਜਾਅਲੀ ਦਸਤਾਵੇਜਾਂ ਦੇ ਕੇਸ ਵਿਚ ਚਰਚਾ ਵਿਚ ਚੱਲ ਰਹੀ ਸੀ। ਇਸ ਪੌਰਨ ਸਟਾਰ ਵਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਆਪਣੇ ਆਪ ਨੂੰ ਭਾਰਤ ਵਾਸੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।। ਪੁਲੀਸ ਵਲੋਂ ਹੁਣ ਉਸਦੇ ਪਰਿਵਾਰਕ ਮੈਂਬਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।ਮੁੰਬਈ ਪੁਲੀਸ ਦੇ ਸਬ ਇੰਸਪੈਕਟਰ ਸੰਗਰਾਮ ਮਲਕਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਨੇ ਪੁਲੀਸ ਕੋਲ ਇਕ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਮੁੰਬਈ ਵਿਚ ਉਲਹਾਸਨਗਰ ਵਿਚ ਇਕ ਮਹਿਲਾ ਗੈਰਕਾਨੂੰਨੀ ਤੌਰ 'ਤੇ ਰਹਿ ਰਹੀ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੰਗਲਾ ਦੇਸ਼ ਦੀ ਪੌਰਨ ਸਟਾਰ ਰੀਆ ਬਰਦੇ ਉਰਫ ਬੰਨਾ ਸੇਖ ਨੇ ਭਾਰਤ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਹਨ। ਪੁਲੀਸ ਦੀ ਜਾਂਚ ਦੌਰਾਨ ਜਦੋਂ ਇਸ ਪੌਰਨ ਸਟਾਰ ਤੋਂ ਭਾਰਤ ਵਾਸੀ ਹੋਣ ਦੇ ਦਸਤਾਵੇਜ਼ ਪ੍ਰਾਪਤ ਕੀਤੇ ਗਏ ਤਾਂ ਬਾਅਦ ਵਿਚ...