Saturday, January 25Malwa News
Shadow

ਪੁਲੀਸ ਨੇ ਕਾਬੂ ਕਰ ਲਈ ਪ੍ਰਸਿੱਧ ਪੌਰਨ ਸਟਾਰ

ਮੁੰਬਈ : ਪਿਛਲੇ ਕੁੱਝ ਦਿਨਾਂ ਤੋਂ ਚਰਚਾ ਵਿਚ ਚੱਲ ਰਹੀ ਪ੍ਰਸਿੱਧ ਪੌਰਨ ਸਟਾਰ ਰੀਆ ਬਰਦੇ ਉਰਫ ਬੰਨਾ ਸ਼ੇਖ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਬੰਗਲਾਦੇਸ਼ ਦੀ ਇਹ ਪੌਰਨ ਸਟਾਰ ਪਿਛਲੇ ਕਈ ਦਿਨਾਂ ਤੋਂ ਜਾਅਲੀ ਦਸਤਾਵੇਜਾਂ ਦੇ ਕੇਸ ਵਿਚ ਚਰਚਾ ਵਿਚ ਚੱਲ ਰਹੀ ਸੀ। ਇਸ ਪੌਰਨ ਸਟਾਰ ਵਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਆਪਣੇ ਆਪ ਨੂੰ ਭਾਰਤ ਵਾਸੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।। ਪੁਲੀਸ ਵਲੋਂ ਹੁਣ ਉਸਦੇ ਪਰਿਵਾਰਕ ਮੈਂਬਰਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਮੁੰਬਈ ਪੁਲੀਸ ਦੇ ਸਬ ਇੰਸਪੈਕਟਰ ਸੰਗਰਾਮ ਮਲਕਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਨੇ ਪੁਲੀਸ ਕੋਲ ਇਕ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਮੁੰਬਈ ਵਿਚ ਉਲਹਾਸਨਗਰ ਵਿਚ ਇਕ ਮਹਿਲਾ ਗੈਰਕਾਨੂੰਨੀ ਤੌਰ ‘ਤੇ ਰਹਿ ਰਹੀ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਜਦੋਂ ਪੁਲੀਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੰਗਲਾ ਦੇਸ਼ ਦੀ ਪੌਰਨ ਸਟਾਰ ਰੀਆ ਬਰਦੇ ਉਰਫ ਬੰਨਾ ਸੇਖ ਨੇ ਭਾਰਤ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਹਨ। ਪੁਲੀਸ ਦੀ ਜਾਂਚ ਦੌਰਾਨ ਜਦੋਂ ਇਸ ਪੌਰਨ ਸਟਾਰ ਤੋਂ ਭਾਰਤ ਵਾਸੀ ਹੋਣ ਦੇ ਦਸਤਾਵੇਜ਼ ਪ੍ਰਾਪਤ ਕੀਤੇ ਗਏ ਤਾਂ ਬਾਅਦ ਵਿਚ ਇਨ੍ਹਾਂ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਗਈ। ਵੈਰੀਫਿਕੇਸ਼ਨ ਵਿਚ ਇਹ ਸਾਰੇ ਦਸਤਾਵੇਜ਼ ਜਾਅਲੀ ਸਾਬਤ ਹੋਏ। ਇਸ ਤੋਂ ਬਾਅਦ ਹੀ ਪੁਲੀਸ ਨੇ ਇਸ ਪੌਰਨ ਸਟਾਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲੀਸ ਵਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਪੌਰਨ ਸਟਾਰ ਪਿਛਲੇ ਕਈ ਸਾਲਾਂ ਤੋਂ ਭਾਰਤ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੀ ਸੀ।

ਪੁਲੀਸ ਸੂਤਰਾਂ ਅਨੁਸਾਰ ਇਹ ਪੌਰਨ ਸਟਾਰ ਹੁਣ ਤੱਕ ਅਨੇਕਾਂ ਹੀ ਬਲਿਊ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਉਹ ਇੰਟਰਨੈਟ ‘ਤੇ ਵੀ ਅਸ਼ਲੀਲ ਵੀਡੀਓ ਬਣਾ ਕੇ ਪਾਉਂਦੀ ਹੈ। ਉਹ ਭਾਰਤ ਵਿਚ ਆਪਣਾ ਨਾਮ ਬਦਲ ਕੇ ਰਹਿ ਰਹੀ ਹੈ ਅਤੇ ਉਸਦੇ ਮਾਤਾ ਪਿਤਾ ਵੀ ਉਸ ਨਾਲ ਭਾਰਤ ਵਿਚ ਹੀ ਰਹਿ ਰਹੇ ਹਨ। ਇਸ ਪੌਰਨ ਸਟਾਰ ਦਾ ਅਸਲ ਨਾਮ ਬੰਨਾ ਸ਼ੇਖ ਹੈ ਅਤੇ ਹੁਣ ਉਹ ਭਾਰਤ ਵਿਚ ਰੀਆ ਬਰਦੇ ਨਾਮ ਨਾਲ ਹੀ ਪ੍ਰਸਿੱਧ ਹੋ ਗਈ ਹੈ। ਰੀਆ ਬਰਦੇ ਦੇ ਨਾਮ ਨਾਲ ਹੀ ਪੌਰਨ ਇੰਡਸਟਰੀ ਵਿਚ ਜਾਣਿਆ ਜਾਂਦਾ ਹੈ। ਹੁਣ ਪੁਲੀਸ ਨੇ ਇਸ ਪੌਰਨ ਸਟਾਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੈ, ਪਰ ਉਸਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।

Punjab Govt Add Zero Bijli Bill English 300x250