ਨੌਜਵਾਨਾਂ ਦੀ ਹਥਿਆਰਬੰਦ ਸੈਨਾਵਾਂ ‘ਚ ਸ਼ਮੂਲੀਅਤ ਲਈ ਯਤਨ ਜਾਰੀ
ਚੰਡੀਗੜ੍ਹ, 4 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਹਥਿਆਰਬੰਦ ਦਸਤਿਆਂ ਵਿਚ ਪੂਰੀ ਦਲੇਰੀ ਨਾਲ ਦੇਸ਼ ਸੇਵਾ ਕੀਤੀ ਹੈ ਅਤੇ ਜਾਨਾਂ ਵੀ ਵਾਰੀਆਂ ਹਨ। ਪਰ ਇਸ ਵੇਲੇ ਇਹ ਰੁਝਾਨ ਘਟ ਰਿਹਾ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਯੋਗ ਸਹੂਲਤਾਂ ਮੁਹਈਆ ਕਰਵਾਉਣ ਵਿਚ ਅਣਗਹਿਲੀ ਵਰਤੀ ਹੈ। ਹੁਣ ਪੰਜਾਬ ਸਰਕਾਰ ਵਲੋਂ ਨੌਜ਼ਵਾਨਾਂ ਦੀ ਹਥਿਆਰਬੰਦ ਦਸਤਿਆਂ ਵਿਚ ਸ਼ਮੂਲੀਅਤ ਵਧਾਉਣ ਲਈ ਪੂਰੇ ਯਤਨ ਸ਼ੁਰੂ ਕੀਤੇ ਜਾ ਚੁੱਕੇ ਹਨ।ਅੱਜ ਚੰਡੀਗੜ੍ਹ ਵਿਖੇ ਨੈਸ਼ਨਲ ਡਿਫੈਂਸ ਕਾਲਜ ਦੇ ਕਮਾਂਡੈਂਟ ਏਅਰ ਮਾਰਸ਼ਲ ਹਰਦੀਪ ਬੈਂਸ ਏ ਵੀ ਐਸ ਐਮ ਵੀ ਐਸ ਐਮ ਦੀ ਅਗਵਾਈ ਵਿਚ ਆਏ ਵਫਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਸੀ ਪਾਈਟ ਕੇਂਦਰਾਂ ਰਾਹੀਂ ਨੌਜ਼ਵਾਨਾਂ ਨੂੰ ਅਧੁਨਿਕ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇਸ਼ ਲਈ ਅੰਨਦਾਤਾ ਹੋਣ ਦੇ ਨਾਲ ਨਾਲ ਸਰਹੱਦੀ ਸੂਬਾ ਵੀ ਹੈ। ਇਸ ਲਈ ਇਥੋਂ ਦੇ ਨੌਜਵਾਨਾਂ ਦੀ ਦਲੇਰੀ ਅਤ...