ਪਾਲਿਸੀ ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਨਗਰ ਨਿਗਮ ਲੁਧਿਆਣਾ ਦੇ ਦੋ ਕਲਰਕ ਗ੍ਰਿਫ਼ਤਾਰ
ਚੰਡੀਗੜ੍ਹ, 27 ਸਤੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਲੁਧਿਆਣਾ ਦੇ ਪਾਲਿਸੀ (ਨੀਤੀ) ਰਿਕਾਰਡ ਨੂੰ ਗੁੰਮ ਕਰਨ ਦੇ ਦੋਸ਼ ਹੇਠ ਨਿਗਮ ਦੀ ਲਾਅ ਬ੍ਰਾਂਚ, ਜ਼ੋਨ-ਏ ਵਿਖੇ ਤਾਇਨਾਤ ਕਲਰਕ ਅਜੈ ਕੁਮਾਰ ਅਤੇ ਤਹਿ ਬਾਜ਼ਾਰੀ, ਜ਼ੋਨ-ਸੀ ਵਿਖੇ ਤਾਇਨਾਤ ਕਲਰਕ ਲਖਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦੋਵੇਂ ਮੁਲਜ਼ਮ ਕਲਰਕਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਆਈ.ਪੀ.ਸੀ. ਦੀ ਧਾਰਾ 409, 201, 204, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਅਧੀਨ ਐਫ.ਆਈ.ਆਰ. ਨੰਬਰ 30 ਮਿਤੀ 27.09.2024 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2009 ਦੇ ਇੱਕ ਸੀ.ਓ.ਸੀ.ਪੀ. 1299, 1319, 772, 12559 ਅਤੇ 917 ਵਿੱਚ ਮਿਤੀ 22.01.2010 ਨੂੰ ਹੁਕਮ ਜਾਰੀ ਕਰਕੇ ਗਿੱਲ ਰੋਡ, ਲੁਧਿਆਣਾ ਵਿਖੇ ਸਥਿਤ ਆਰਜ਼ੀ ਸਕੂਟਰ ਮਾਰਕੀਟ, ਆਈ.ਟੀ.ਈ. ਦੇ ਸਾਹਮਣੇ ਖੋਖਾ ਮਾਰਕੀ...






