ਜੱਜ ਵਲੋਂ ਨੇਤਾਵਾਂ ਦੀ ਪ੍ਰਸੰਸਾ ਨਾਲ ਲੋਕਾਂ ਦਾ ਨਿਆਂਪਾਲਿਕਾ ‘ਚੋਂ ਭਰੋਸਾ ਖਤਮ ਹੁੰਦਾ ਹੈ : ਜਸਟਿਸ ਗਵਈ
ਅਹਿਮਦਾਬਾਦ 21 ਅਕਤੂਬਰ : ਸੁਪਰੀਮ ਕੋਰਟ ਦੇ ਜਸਟਿਸ ਬੀ.ਆਰ. ਗਵਈ ਨੇ ਕਿਹਾ ਕਿ ਬੈਂਚ 'ਤੇ ਅਤੇ ਬੈਂਚ ਤੋਂ ਬਾਹਰ ਜੱਜ ਦਾ ਵਿਵਹਾਰ ਨਿਆਂਇਕ ਨੈਤਿਕਤਾ ਦੇ ਉੱਚ ਮਿਆਰਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਹੁਦੇ 'ਤੇ ਰਹਿੰਦਿਆਂ ਅਤੇ ਸ਼ਿਸ਼ਟਾਚਾਰ ਦੇ ਦਾਇਰੇ ਤੋਂ ਬਾਹਰ ਜੱਜ ਦੁਆਰਾ ਕਿਸੇ ਰਾਜਨੇਤਾ ਜਾਂ ਨੌਕਰਸ਼ਾਹ ਦੀ ਪ੍ਰਸ਼ੰਸਾ ਕਰਨ ਨਾਲ ਪੂਰੀ ਨਿਆਂਪਾਲਿਕਾ 'ਚ ਲੋਕਾਂ ਦਾ ਭਰੋਸਾ ਪ੍ਰਭਾਵਿਤ ਹੋ ਸਕਦਾ ਹੈ।ਚੋਣਾਂ ਲੜਨ ਲਈ ਕਿਸੇ ਜੱਜ ਦਾ ਅਸਤੀਫ਼ਾ ਦੇਣਾ ਨਿਰਪੱਖਤਾ ਨੂੰ ਲੈ ਕੇ ਲੋਕਾਂ ਦੀ ਧਾਰਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਿਆਂਇਕ ਨੈਤਿਕਤਾ ਅਤੇ ਈਮਾਨਦਾਰੀ ਅਜਿਹੇ ਬੁਨਿਆਦੀ ਥੰਮ੍ਹ ਹਨ ਜੋ ਕਾਨੂੰਨੀ ਵਿਵਸਥਾ ਦੀ ਵਿਸ਼ਵਸਨੀਯਤਾ ਨੂੰ ਬਣਾਈ ਰੱਖਦੇ ਹਨ।ਜਸਟਿਸ ਗਵਈ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਸੁਪਰੀਮ ਕੋਰਟ ਦੇ ਇੱਕ ਜਸਟਿਸ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਆਲੋਚਨਾ ਕਰਨ ਵਾਲੀਆਂ ਟਿੱਪਣੀਆਂ ਲਈ ਮਾਫ਼ੀ ਮੰਗਣੀ ਪਈ ਸੀ।ਜਸਟਿਸ ਗਵਈ ਗੁਜਰਾਤ ਦੇ ਅਹਿਮਦਾਬਾਦ ਵਿੱਚ ਨਿਆਂਇਕ ਅਧਿਕਾਰੀਆਂ ਲਈ ਹੋਏ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣ ਪਹੁੰਚੇ ਸਨ।ਜਸਟਿਸ ਬੀ.ਆਰ. ...