ਰਾਘਵ ਚੱਢਾ ਦੀਆਂ ਕੋਸ਼ਿਸਾਂ ਲਿਆਈਆਂ ਰੰਗ
ਨਵੀਂ ਦਿੱਲੀ, 28 ਫਰਵਰੀ : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਹਵਾਈ ਅੱਡਿਆਂ 'ਤੇ ਮਹਿੰਗੇ ਖਾਣੇ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਸਰਕਾਰ ਨੇ ਕੋਲਕਾਤਾ ਤੋਂ ਬਾਅਦ ਚੇਨਈ 'ਚ ਉਡਾਨ ਯਾਤਰੀ ਕੈਫੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਇਸ ਦੀ ਸ਼ੁਰੂਆਤ ਪਹਿਲਾਂ ਕੋਲਕਾਤਾ ਏਅਰਪੋਰਟ ਤੋਂ ਕੀਤੀ ਗਈ ਸੀ ਅਤੇ ਹੁਣ ਚੇਨਈ ਏਅਰਪੋਰਟ ਵੀ ਇਸ ਪਹਿਲ ਨਾਲ ਜੁੜ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਸਸਤੇ ਰੇਟਾਂ 'ਤੇ ਪਾਣੀ, ਚਾਹ ਅਤੇ ਸਨੈਕਸ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ।ਸੰਸਦ ਮੈਂਬਰ ਰਾਘਵ ਚੱਢਾ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਮੁਹਿੰਮ ਲਈ ਆਮ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਹੈ। ਸਾਂਸਦ ਰਾਘਵ ਚੱਢਾ ਨੇ ਆਪਣੇ ਐਕਸ (ਟਵਿੱਟਰ) ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, "ਇੱਕ ਛੋਟੀ ਜਿਹੀ ਚੰਗਿਆੜੀ ਵੀ ਹਨੇਰੇ ਨੂੰ ਰੌਸ਼ਨ ਕਰ ਸਕਦੀ ਹੈ… ਪਹਿਲਾਂ ਕੋਲਕਾਤਾ, ਹੁਣ ਚੇਨਈ! ਖੁਸ਼ੀ ਹੈ ਕਿ ਹਵਾਈ ਅੱਡਿਆਂ 'ਤੇ ਸਸਤੀਆਂ ਕੰਟੀਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਮੰਗ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ।...