ਲੋਕ ਸਭਾ ‘ਚ ਸ੍ਰੀ ਆਨੰਦਪੁਰ ਸਾਹਿਬ ਲਈ ਵੱਡੇ ਰੇਲਵੇ ਪ੍ਰੋਜੈਕਟਾਂ ਦੀ ਮੰਗ
ਨਵੀਂ ਦਿੱਲੀ, 17 ਮਾਰਚ : ਲੋਕ ਸਭਾ ਵਿੱਚ "ਰੇਲਵੇ ਮੰਤਰਾਲੇ ਅਧੀਨ ਗ੍ਰਾਂਟਾਂ ਦੀ ਮੰਗ" 'ਤੇ ਚਰਚਾ ਦੌਰਾਨ ਆਪਣੇ ਸੰਬੋਧਨ ਵਿੱਚ ਪਵਿੱਤਰ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰ ਰਹੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਆਪਣੇ ਹਲਕੇ ਦੀਆਂ ਰੇਲਵੇ ਨਾਲ ਸਬੰਧਤ ਵਿਕਾਸ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਅਹਿਮ ਮੰਗਾਂ ਉਠਾਈਆਂ।ਸ੍ਰੀ ਅਨੰਦਪੁਰ ਸਾਹਿਬ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਸਿੱਧੀ ਰੇਲਗੱਡੀਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਦੀਵੀ ਵਿਸ਼ਰਾਮ ਅਸਥਾਨ ਹਜ਼ੂਰ ਸਾਹਿਬ ਨਾਂਦੇੜ ਦੀ ਇਤਿਹਾਸਕ ਅਤੇ ਅਧਿਆਤਮਿਕ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਦੋਵਾਂ ਪਵਿੱਤਰ ਸਥਾਨਾਂ ਵਿਚਕਾਰ ਸਿੱਧੀ ਰੇਲ ਸੇਵਾ ਸ਼ੁਰੂ ਕਰਨ ਦੀ ਮੰਗ ਵੱਲ ਧਿਆਨ ਦਵਾਇਆ। ਹਾਲਾਂਕਿ ਸੱਚਖੰਡ ਐਕਸਪ੍ਰੈਸ ਇਸ ਵੇਲੇ ਅੰਮ੍ਰਿਤਸਰ ਨੂੰ ਹਜ਼ੂਰ ਸਾਹਿਬ ਨਾਂਦੇੜ ਨਾਲ ਜੋੜਦੀ ਹੈ, ਕੰਗ ਨੇ ਦਲੀਲ ਦਿੱਤੀ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਸਮਰਪਿਤ ਰੇਲਗੱਡੀ ਸਾਲਾਨਾ ਹਜ਼ੂਰ ਸਾਹਿਬ ਜਾਣ ਵਾਲੇ ਲੱਖਾਂ ...








