ਭਗਵੰਤ ਮਾਨ ਨੇ ਦੱਸੀ ਕੈਪਟਨ ਦੇ ਪੁਰਖਿਆਂ ਦੀ ਦਾਸਤਾਨ
ਪਟਿਆਲਾ, 8 ਮਈ : ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਟਿਆਲਾ ਵਿੱਚ ‘ਆਪ’ ਉਮੀਦਵਾਰ ਡਾ ਬਲਬੀਰ ਸਿੰਘ ਲਈ ਚੋਣ ਪ੍ਰਚਾਰ ਕੀਤਾ। ਇੱਥੇ ਉਨ੍ਹਾਂ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਦੀ ਅਪੀਲ ਕੀਤੀ।
ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁਗ਼ਲਾਂ ਦੇ ਸਮੇਂ ਕੈਪਟਨ ਦਾ ਪਰਿਵਾਰ ਉਨ੍ਹਾਂ ਦੇ ਨਾਲ ਸੀ। ਅੰਗਰੇਜ਼ਾਂ ਦੇ ਰਾਜ 'ਚ ਉਨ੍ਹਾਂ ਦੇ ਨਾਲ ਸੀ। ਅਕਾਲੀ ਦਲ ਦੇ ਸਮੇਂ ਉਸ ਦੇ ਨਾਲ ਰਹੇ। ਫਿਰ ਕਾਂਗਰਸ ਵਿੱਚ ਰਹੇ ਅਤੇ ਹੁਣ ਭਾਜਪਾ ਸਰਕਾਰ ਵਿੱਚ ਉਸ ਦੇ ਨਾਲ ਹਨ।
ਉਨ੍ਹਾਂ ਦੋਸ਼ ਲਾਇਆ ਕਿ ਪਟਿਆਲਾ ਦੀ ਰਿਆਸਤ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬਣਾਇਆ ਸੀ ਕਿਉਂਕਿ ਕੈਪਟਨ ਦੇ ਪੂਰਵਜ ਆਲਾ ਸਿੰਘ ਨੇ ਅਬਦਾਲੀ ਦਾ ਕਾਫ਼ਲਾ ਲੁੱਟਣ ਵਾਲੇ ਖ਼ਾਲਸਾ ਗਰੁੱਪ ਦਾ ਨਾਂ ਉਜਾਗਰ ਕੀਤਾ ਸੀ। ਉਨ੍ਹਾਂ ਕਿਹਾ ਕਿ ਕੁਝ ਖ਼ਾਲਸਾ ਦੇ ਲੋਕ ਅਹਿਮਦ ਸ਼ਾਹ ਅਬਦਾਲੀ ਦੇ ਕਾਫ਼ਲੇ ਵੱਲੋਂ ਲੁੱਟਿਆ ਮਾਲ ਪਿਛਲੇ ਹਿੱਸੇ ਤੋਂ ਲੁੱਟ ਲੈਂਦੇ ਸੀ ਅਤੇ ਗ਼ਰੀਬਾਂ ਵਿੱਚ ਵੰਡ ਦਿੰਦੇ ਸਨ। ਕੈਪਟਨ ਦੇ ਪੂਰਵਜ...








