ਆਸਟਰੇਲੀਆ ਨੇ ਸਟੱਡੀ ਵੀਜ਼ੇ ਦਾ ਸਿਕੰਜਾ ਕਸਿਆ
ਸਿਡਨੀ : ਕੈਨੇਡਾ ਤੋਂ ਬਾਅਦ ਹੁਣ ਆਸਟਰੇਲੀਆ ਨੇ ਵੀ ਸਟੱਡੀ ਵੀਜ਼ੇ ਲਈ ਨਿਯਮ ਸਖਤ ਕਰਨੇ ਸ਼ੁਰੂ ਕਰ ਦਿੱਤੇ ਨੇ। ਪਹਿਲਾਂ ਕੈਨੇਡਾ ਨੇ ਸਟੂਡੈਂਟਸ ਲਈ ਜੀ ਆਈ ਸੀ ਦੀ ਰਕਮ 10 ਹਜਾਰ ਡਾਲਰ ਤੋਂ ਵਧਾ ਕੇ 20 ਹਜਾਰ ਡਾਲਰ ਕਰ ਦਿੱਤੀ ਸੀ। ਹੁਣ ਆਸਟਰੇਲੀਆ ਨੇ ਵੀ ਨਿਯਮ ਬਦਲ ਦਿੱਤੇ ਨੇ। ਆਸਟਰੇਲੀਆ ਸਟੂਡੈਂਟ ਵੀਜ਼ੇ ਲਈ ਹੁਣ ਤੁਹਾਨੂੰ ਪਹਿਲਾਂ ਨਾਲੋਂ ਜਿਆਦਾ ਫੰਡ ਸ਼ੋਅ ਕਰਨੇ ਪੈਣਗੇ। ਪਿਛਲੇ ਸਾਲ ਆਸਟਰੇਲੀਆ ਨੇ ਫੰਡ ਸ਼ੋਅ ਕਰਨ ਦੀ ਰਕਮ 21 ਹਜਾਰ 41 ਆਸਟਰੇਲੀਅਨ ਡਾਲਰਾਂ ਤੋਂ ਵਧਾ ਕੇ 24 ਹਜਾਰ 505 ਆਸਟਰੇਲੀਅਨ ਡਾਲਰ ਕਰ ਦਿੱਤੀ ਸੀ। ਇਹ ਵਾਧਾ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਕੀਤਾ ਗਿਆ ਸੀ। ਕੇਵਲ ਸੱਤ ਮਹੀਨਿਆਂ ਪਿਛੋਂ ਹੀ ਹੁਣ ਇਹ ਰਕਮ ਵਧਾ ਕੇ 29 ਹਜਾਰ 710 ਡਾਲਰ ਕਰ ਦਿੱਤੀ ਗਈ ਹੈ। ਆਸਟਰੇਲੀਆ ਦੇ ਇਹ ਨਿਯਮ ਕੱਲ੍ਹ ਤੋਂ ਲਾਗੂ ਹੋ ਜਾਣਗੇ।ਆਸਟਰੇਲੀਆ ਸਰਕਾਰ ਦੇ ਸੂਤਰਾਂ ਅਨੁਸਾਰ ਪਿਛਲੇ ਦੋ ਸਾਲਾਂ ਵਿਚ ਮਹਿੰਗਾਈ ਲਗਾਤਾਰ ਵਧਣ ਲੱਗੀ ਹੈ। ਇਸਦੇ ਨਾਲ ਹੀ ਕੈਨੇਡਾ ਵਲੋਂ ਸਟੱਡੀ ਵੀਜ਼ੇ ਦੇ ਰੂਲ ਸਖਤ ਕਰਨ ਪਿਛੋਂ ਵਿਦਿਆਰਥੀਆਂ ਦਾ ਰੁਝਾਨ ਆਸਟਰੇਲੀਆ ਵੱਲ ਹੋ ਗਿਆ ਸੀ। ਪਰ ਹੁਣ ਆਸਟਰੇਲੀਆ ਨੇ ਵੀ ਰੂਲ ਸਖਤ ਕਰ ਦ...








