ਸੰਸਦ ਮੈਂਬਰ ਮੀਤ ਹੇਅਰ ਵਲੋਂ ਚਿੰਟੂ ਪਾਰਕ ‘ਚ 45 ਲੱਖ ਦੀ ਲਾਗਤ ਵਾਲੇ ਟਿਊਬਵੈੱਲ ਦਾ ਉਦਘਾਟਨ
ਬਰਨਾਲਾ, 2 ਸਤੰਬਰ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਏਥੇ ਚਿੰਟੂ ਪਾਰਕ ਵਿਚ 45 ਲੱਖ ਦੀ ਲਾਗਤ ਵਾਲੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਓਹਨਾਂ ਕਿਹਾ ਕਿ ਚਿੰਟੂ ਪਾਰਕ ਦੇ ਆਸ - ਪਾਸ ਦੇ ਇਲਾਕਿਆਂ ਵਿਚ ਪਾਣੀ ਦੀ ਕਾਫੀ ਕਿੱਲਤ ਆਉਂਦੀ ਸੀ ਤੇ ਇਸ ਇਲਾਕੇ ਦੀ ਲੰਮੇ ਸਮੇਂ ਦੀ ਮੰਗ ਸੀ ਜਿਸ ਦੇ ਮੱਦੇਨਜ਼ਰ ਨਵਾਂ ਟਿਊਬਵੈੱਲ ਲਾਇਆ ਗਿਆ ਹੈ ਜਿਸ ਨਾਲ ਵਾਰਡ ਨੰਬਰ 29, 30, 39, 40 , 41 ਦੇ ਵਾਸੀਆਂ ਨੂੰ ਪਾਣੀ ਦੀ ਸਹੂਲਤ ਮਿਲੇਗੀ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਵੱਡੀ ਸਮੱਸਿਆ ਹੱਲ ਹੋਵੇਗੀ।
ਓਹਨਾਂ ਕਿਹਾ ਕਿ ਇਸ ਤੋਂ ਪਹਿਲਾਂ 4 ਹੋਰ ਟਿਊਬਵੈੱਲ ਵੱਖ ਵੱਖ ਇਲਾਕਿਆਂ ਵਿਚ ਲਗਾਏ ਜਾ ਚੁੱਕੇ ਹਨ ਅਤੇ ਕਰੀਬ 5 ਨਵੇਂ ਟਿਊਬਵੈਲਾਂ ਦਾ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ।
ਓਹਨਾਂ ਕਿਹਾ ਕਿ ਸ਼ਹਿਰ ਵਿਚ ਜਿਥੇ ਨਵੇਂ ਟਿਊਬਵੈੱਲ ਲਾਏ ਜਾ ਰਹੇ ਹਨ ਓਥੇ ਵਾਰੋ ਵਾਰੀ ਪਾਇਪਲਾਈਨ ਵੀ ਬਦਲੀ ਜਾ ਰਹੀ ਹੈ। 80 ਕਿਲੋਮੀਟਰ ਦੇ ਕਰੀਬ ਸੀਵਰੇਜ ਪਾਇਪ ਲਾਈਨ ਬਦਲੀ ਜਾ ਰਹੀ ਹੈ ਅਤੇ ਕਈ ਜਗ੍ਹਾ ਉੱ...








