ਮੱਛੀਆਂ ਵਿੱਚ ਫੈਲ ਰਹੇ ਕੈਂਸਰ ਨੇ ਵਧਾਈ ਵਿਗਿਆਨੀਆਂ ਦੀ ਚਿੰਤਾ, ਕੀ ਮਨੁੱਖਾਂ ਨੂੰ ਹੋ ਸਕਦਾ ਖਤਰਾ?
CONTAGIOUS CANCER IN FISH: ਵਿਗਿਆਨੀਆਂ ਨੇ ਬ੍ਰਾਊਨ ਬੁੱਲਹੈੱਡ ਕੈਟਫਿਸ਼ ਵਿੱਚ ਦੁਨੀਆ ਦਾ ਪਹਿਲਾਂ ਅਜਿਹਾ ਕੈਂਸਰ ਲੱਭਿਆ ਹੈ, ਜੋ ਇੱਕ ਜੀਵ ਤੋਂ ਦੂਜੇ ਜੀਵ ਵਿੱਚ ਫੈਲ ਸਕਦਾ ਹੈ। ਨੇਚਰ ਜਨਰਲ ਵਿੱਚ ਛਪੀ ਖੋਜ ਅਨੁਸਾਰ, ਇਹ ਚਮੜੀ ਦੇ ਕੈਂਸਰ ਦੀ ਇੱਕ ਕਿਸਮ ਹੈ, ਜੋ ਅਮਰੀਕਾ-ਕੈਨੇਡਾ ਬਾਰਡਰ 'ਤੇ ਮੌਜ਼ੂਦ ਇੱਕ ਝੀਲ ਦੀਆਂ ਮੱਛੀਆਂ ਵਿੱਚ ਫੈਲ ਰਿਹਾ ਹੈ। ਨੇਚਰ ਵਿੱਚ ਛਪੀ ਇਹ ਸਟੱਡੀ ਮਿੱਠੇ ਪਾਣੀ ਦੇ ਇਕੋਸਿਸਟਮ ਵਿੱਚ ਪਾਇਆ ਗਿਆ ਪਹਿਲਾਂ ਅਤੇ ਜੰਗਲੀ ਜੀਵਾਂ ਵਿੱਚ ਪਾਇਆ ਗਿਆ ਚੌਥਾ ਅਜਿਹਾ ਕੈਂਸਰ ਹੈ, ਜੋ ਇੱਕ ਜੀਵ ਤੋਂ ਦੂਜੇ ਜੀਵ ਵਿੱਚ ਫੈਲ ਸਕਦਾ ਹੈ।
ਆਮ ਕੈਂਸਰ ਜੋ ਕਿਸੇ ਮਨੁੱਖ ਦੇ ਆਪਣੇ ਸੈੱਲਾਂ ਤੋਂ ਹੁੰਦੇ ਹਨ, ਉਨ੍ਹਾਂ ਤੋਂ ਅਲੱਗ ਫੈਲਣ ਵਾਲੇ ਕੈਂਸਰ ਲਗਭਗ ਪੈਰਾਸਾਈਟ ਦੀ ਤਰ੍ਹਾਂ ਕੰਮ ਕਰਦੇ ਹਨ। ਕੈਂਸਰ ਸੈੱਲ ਇੱਕ ਹੋਸਟ ਨੂੰ ਛੱਡ ਕੇ ਦੂਜੇ 'ਤੇ ਹਮਲਾ ਕਰਦੇ ਹਨ ਅਤੇ ਵਧਦੇ ਰਹਿੰਦੇ ਹਨ। ਅਜਿਹੇ ਕੈਂਸਰ ਨੇਚਰ ਵਿੱਚ ਬਹੁਤ ਘੱਟ ਹੁੰਦੇ ਹਨ ਅਤੇ ਪਹਿਲਾਂ ਸਿਰਫ ਕੁੱਤਿਆਂ, ਟੈਸਮੇਨੀਅਨ ਡੇਵਿਲਸ ਅਤੇ ਕੁਝ ਸ਼ੈਲਫਿਸ਼ ਸਪੀਸ਼ੀਜ਼ ਵਿੱਚ ਹੀ ਰਿਪੋਰਟ ਕੀਤੇ ਗਏ ਸੀ। ਹਾਲਾਂਕਿ, ਕੈਟਫਿਸ਼ ਵ...








