CONTAGIOUS CANCER IN FISH: ਵਿਗਿਆਨੀਆਂ ਨੇ ਬ੍ਰਾਊਨ ਬੁੱਲਹੈੱਡ ਕੈਟਫਿਸ਼ ਵਿੱਚ ਦੁਨੀਆ ਦਾ ਪਹਿਲਾਂ ਅਜਿਹਾ ਕੈਂਸਰ ਲੱਭਿਆ ਹੈ, ਜੋ ਇੱਕ ਜੀਵ ਤੋਂ ਦੂਜੇ ਜੀਵ ਵਿੱਚ ਫੈਲ ਸਕਦਾ ਹੈ। ਨੇਚਰ ਜਨਰਲ ਵਿੱਚ ਛਪੀ ਖੋਜ ਅਨੁਸਾਰ, ਇਹ ਚਮੜੀ ਦੇ ਕੈਂਸਰ ਦੀ ਇੱਕ ਕਿਸਮ ਹੈ, ਜੋ ਅਮਰੀਕਾ-ਕੈਨੇਡਾ ਬਾਰਡਰ ‘ਤੇ ਮੌਜ਼ੂਦ ਇੱਕ ਝੀਲ ਦੀਆਂ ਮੱਛੀਆਂ ਵਿੱਚ ਫੈਲ ਰਿਹਾ ਹੈ। ਨੇਚਰ ਵਿੱਚ ਛਪੀ ਇਹ ਸਟੱਡੀ ਮਿੱਠੇ ਪਾਣੀ ਦੇ ਇਕੋਸਿਸਟਮ ਵਿੱਚ ਪਾਇਆ ਗਿਆ ਪਹਿਲਾਂ ਅਤੇ ਜੰਗਲੀ ਜੀਵਾਂ ਵਿੱਚ ਪਾਇਆ ਗਿਆ ਚੌਥਾ ਅਜਿਹਾ ਕੈਂਸਰ ਹੈ, ਜੋ ਇੱਕ ਜੀਵ ਤੋਂ ਦੂਜੇ ਜੀਵ ਵਿੱਚ ਫੈਲ ਸਕਦਾ ਹੈ।
ਆਮ ਕੈਂਸਰ ਜੋ ਕਿਸੇ ਮਨੁੱਖ ਦੇ ਆਪਣੇ ਸੈੱਲਾਂ ਤੋਂ ਹੁੰਦੇ ਹਨ, ਉਨ੍ਹਾਂ ਤੋਂ ਅਲੱਗ ਫੈਲਣ ਵਾਲੇ ਕੈਂਸਰ ਲਗਭਗ ਪੈਰਾਸਾਈਟ ਦੀ ਤਰ੍ਹਾਂ ਕੰਮ ਕਰਦੇ ਹਨ। ਕੈਂਸਰ ਸੈੱਲ ਇੱਕ ਹੋਸਟ ਨੂੰ ਛੱਡ ਕੇ ਦੂਜੇ ‘ਤੇ ਹਮਲਾ ਕਰਦੇ ਹਨ ਅਤੇ ਵਧਦੇ ਰਹਿੰਦੇ ਹਨ। ਅਜਿਹੇ ਕੈਂਸਰ ਨੇਚਰ ਵਿੱਚ ਬਹੁਤ ਘੱਟ ਹੁੰਦੇ ਹਨ ਅਤੇ ਪਹਿਲਾਂ ਸਿਰਫ ਕੁੱਤਿਆਂ, ਟੈਸਮੇਨੀਅਨ ਡੇਵਿਲਸ ਅਤੇ ਕੁਝ ਸ਼ੈਲਫਿਸ਼ ਸਪੀਸ਼ੀਜ਼ ਵਿੱਚ ਹੀ ਰਿਪੋਰਟ ਕੀਤੇ ਗਏ ਸੀ। ਹਾਲਾਂਕਿ, ਕੈਟਫਿਸ਼ ਵਿੱਚ ਇਹ ਖੋਜ ਜਾਨਵਰਾਂ ਵਿੱਚ ਪਛਾਣੇ ਗਏ ਕੁਦਰਤੀ ਫੈਲਣ ਵਾਲੇ ਕੈਂਸਰ ਦਾ ਸਿਰਫ਼ ਚੌਥਾ ਮਾਮਲਾ ਹੈ।
ਕੀ ਇਹ ਕੈਂਸਰ ਮਨੁੱਖਾਂ ਵਿੱਚ ਵੀ ਫੈਲ ਸਕਦਾ?
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਵਿਗਿਆਨੀਆਂ ਨੇ ਕਿਹਾ,’ਨਹੀਂ।’ ਮਨੁੱਖਾਂ ਵਿੱਚ ਕੈਂਸਰ ਛੂਹਨ, ਖਾਣਾ ਸ਼ੇਅਰ ਕਰਨ, ਮਰੀਜ਼ ਦੀ ਦੇਖਭਾਲ ਕਰਨ, ਖੰਘਣ ਜਾਂ ਕਿਸੇ ਵੀ ਤਰ੍ਹਾਂ ਦੇ ਰੋਜ਼ਾਨਾ ਸੋਸ਼ਲ ਸਪੰਰਕ ਨਾਲ ਨਹੀਂ ਫੈਲਦਾ ਹੈ। ਸਾਡਾ ਇਮਿਊਨ ਸਿਸਟਮ ਬਾਹਰੀ ਸੈੱਲਾਂ ਨੂੰ ਪਛਾਣਨ ਅਤੇ ਖਤਮ ਕਰਨ ਲਈ ਬਣਿਆ ਹੈ, ਜਿਸ ਵਿੱਚ ਦੂਜੇ ਮਨੁੱਖ ਦੇ ਕੈਂਸਰ ਸੈੱਲ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਲੋਕਾਂ ਵਿਚਕਾਰ ਜੇਨੇਟਿਕ ਅੰਤਰ ਮਜ਼ਬੂਤ ਬਾਈਓਲੌਜਿਕਲ ਰੁਕਾਵਟਾਂ ਬਣਾਉਦੇ ਹਨ, ਜੋ ਅਜਿਹੇ ਸੈੱਲਾਂ ਨੂੰ ਨਵੇਂ ਹੋਸਟ ਵਿੱਚ ਜ਼ਿੰਦਾਂ ਹੋਣ ਤੋਂ ਰੋਕਦੇ ਹਨ।
ਇਸ ਤੋਂ ਇਲਾਵਾ, ਇਹ HPV ਅਤੇ ਹੇਪੇਟਾਈਟਿਸ B ਵਰਗੀ ਲਾਗ ਨਾਲ ਜੁੜੇ ਕੈਂਸਰ ਤੋਂ ਬਹੁਤ ਅਲੱਗ ਹੈ। HPV ਅਤੇ ਹੇਪੇਟਾਈਟਿਸ B ਵਰਗੇ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦੇ ਹਨ। ਇਨ੍ਹਾਂ ਵਾਇਰਸਾਂ ਨਾਲ ਹੋਣ ਵਾਲਾ ਕੈਂਸਰ ਲਾਗ ਨਹੀਂ ਹੁੰਦੀ। ਇਹ ਕੈਂਸਰ ਦੂਜੇ ਵਿਅਕਤੀ ਨੂੰ ਨਹੀਂ ਹੁੰਦਾ। ਸਮੇਂ ਦੇ ਨਾਲ ਇਹ ਲਾਗ ਕੁਝ ਕੈਂਸਰ ਦੇ ਖਤਰੇ ਨੂੰ ਵਧਾ ਸਕਦੀ ਹੈ, ਜਿਵੇਂ ਸਰਵਾਈਕਲ ਕੈਂਸਰ, ਸਿਰ ਅਤੇ ਗਰਦਨ ਦੇ ਕੈਂਸਰ ਅਤੇ ਲੀਵਰ ਕੈਂਸਰ।
ਅੱਜ ਵੀ ਭਾਰਤ ਵਿੱਚ ਕੈਂਸਰ ਨਾਲ ਜੁੜੀਆਂ ਕਈ ਮਿੱਥਾਂ ਅਤੇ ਸਮਾਜਿਕ ਕਲੰਕ ਮੌਜ਼ੂਦ ਹਨ। ਮਾਹਰਾਂ ਦਾ ਕਹਿਣਾ ਹੈ ਕਿ ਇਸ ਖੋਜ ਨੂੰ ਜਨਤਕ ਸਿਹਤ ਚਿੰਤਾ ਦੀ ਬਜਾਏ ਇੱਕ ਵਿਗਿਆਨਕ ਸਫਲਤਾ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਇਹ ਅਧਿਐਨ ਖੋਜਕਾਰਾਂ ਨੂੰ ਕੈਂਸਰ ਦੇ ਵਿਕਾਸ ਅਤੇ ਉਸ ‘ਤੇ ਇਮਿਊਨਿਟੀ ਪ੍ਰਣਾਲੀ ਦੀ ਪ੍ਰਤੀਕਿਰੀਆ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਦਾ ਹੈ ਪਰ ਇਹ ਇਸ ਤੱਥ ਨੂੰ ਨਹੀਂ ਬਦਲਦਾ ਹੈ ਕਿ ਕੈਂਸਰ ਮਨੁੱਖਾਂ ਵਿੱਚ ਇੱਕ ਗੈਰ-ਸੰਚਾਰੀ ਬਿਮਾਰੀ ਹੈ।
ਛੂਤਕਾਰੀ ਕੈਂਸਰ ਸ਼ਬਦ ਡਰਾਉਣਾ ਲੱਗ ਸਕਦਾ ਹੈ ਪਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਘੱਟ ਹੁੰਦਾ ਹੈ ਅਤੇ ਇਸਨੂੰ ਸਿਰਫ਼ ਕੁਝ ਜਾਨਵਰਾਂ ਵਿੱਚ ਹੀ ਦੇਖਿਆ ਗਿਆ ਹੈ। ਮਨੁੱਖਾਂ ਵਿੱਚ ਕੈਂਸਰ ਰੋਜ਼ਾਨਾ ਦੇ ਸਪੰਰਕ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲਦਾ। ਕੈਂਸਰ ਰੋਗੀ ਨੂੰ ਹੱਥ ਲਗਾਉਣ, ਖਾਣਾ ਸ਼ੇਅਰ ਕਰਨ ਜਾਂ ਉਸਦੀ ਦੇਖਭਾਲ ਕਰਨ ‘ਤੇ ਕੈਂਸਰ ਨਹੀਂ ਹੋ ਸਕਦਾ। ਹਾਲ ਹੀ ਵਿੱਚ ਕੈਟਫਿਸ਼ ਦੀ ਖੋਜ ਜ਼ਰੂਰੀ ਹੈ, ਕਿਉਂਕਿ ਇਸ ਨਾਲ ਵਿਗਿਆਨੀਆਂ ਨੂੰ ਇਸ ਬਾਰੇ ਨਵੀਂ ਜਾਣਕਾਰੀ ਮਿਲਦੀ ਹੈ ਕਿ ਕੈਂਸਰ ਸੈੱਲ ਕਿਵੇਂ ਬਣਦੇ ਹਨ, ਜ਼ਿੰਦਾ ਰਹਿੰਦੇ ਹਨ ਅਤੇ ਇਮਿਊਨ ਸਿਸਟਮ ਤੋਂ ਕਿਵੇਂ ਬਚਦੇ ਹਨ। ਇਸ ਕਰਕੇ ਤੰਬਾਕੂ ਦਾ ਇਸਤੇਮਾਲ, ਮੋਟਾਪਾ, HPV ਅਤੇ ਹੈਪੇਟਾਈਟਸ B ਲਾਗ ਵਰਗੇ ਕੈਂਸਰ ਖਤਰੇ ਵਾਲੇ ਕਾਰਕਾਂ ਨੂੰ ਰੋਕਣ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਜਲਦੀ ਪਤਾ ਲਗਾਉਣ ਲਈ ਰੋਜ਼ਾਨਾ ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਭਾਗ ਲੈਣ।-ਡਾ. ਅਸਮਾ ਪਠਾਨ, ਓਨਕੋਲੋਜਿਸਟ