ਕੈਂਸਰ ਨੂੰ ਮਾਤ ਦੇਣ ਵਾਲੀ ਅਦਾਕਾਰਾ ਹਿਨਾ ਖਾਨ ਅਤੇ ਪੀਡੀਸੀ ਦੇ ਵਾਈਸ ਚੇਅਰਪਰਸਨ ਸੀਮਾ ਬਾਂਸਲ ਨੇ ਆਪਣੇ ਪ੍ਰੇਰਨਾਦਾਇਕ ਸਫ਼ਰ ਨੂੰ ਸਾਂਝਾ ਕੀਤਾ, ਬੀਮਾਰੀ ਦਾ ਜਲਦ ਪਤਾ ਲਗਾਉਣ ਲਈ ਸਵੈ-ਪੜਚੋਲ ਕਰਨ ‘ਤੇ ਜ਼ੋਰ ਦਿੱਤਾ
ਚੰਡੀਗੜ੍ਹ/ਲੁਧਿਆਣਾ, 31 ਅਕਤੂਬਰ:- ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਅਤੇ ਮੁਫ਼ਤ ਡਾਕਟਰੀ ਜਾਂਚ ਪ੍ਰਦਾਨ ਕਰਨ ਦੀ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਕ੍ਰਿਸ਼ਨਾ ਪ੍ਰਾਣ ਬਰੈਸਟ ਕੈਂਸਰ ਚੈਰੀਟੇਬਲ ਟਰੱਸਟ ਨੇ ਅੱਜ ਇੱਥੇ ਗੁਰੂ ਨਾਨਕ ਭਵਨ ਵਿਖੇ ਛਾਤੀ ਦੇ ਕੈਂਸਰ ਸਬੰਧੀ ਸਾਲਾਨਾ ਜਾਗਰੂਕਤਾ ਸਮਾਗਮ ਯੂਨਾਈਟ ਫਾਰ ਪਿੰਕਟੂਬਰ ਕਰਵਾਇਆ।
ਇਸ ਸਮਾਗਮ ਵਿੱਚ ਛਾਤੀ ਦੇ ਕੈਂਸਰ ਨੂੰ ਮਾਤ ਦੇਣ ਵਾਲੀਆਂ ਭਾਰਤ ਦੀ ਟੀ.ਵੀ. ਤੇ ਫਿਲਮੀ ਅਦਾਕਾਰਾ ਹਿਨਾ ਖਾਨ ਅਤੇ ਪੰਜਾਬ ਵਿਕਾਸ ਕਮਿਸ਼ਨ ਦੀ ਉਪ-ਚੇਅਰਪਰਸਨ ਸੀਮਾ ਬਾਂਸਲ ਨੇ ਸ਼ਿਰਕਤ ਕੀਤੀ ਅਤੇ ਆਪਣੇ ਸੰਘਰਸ਼ਮਈ ਨਿੱਜੀ ਜੀਵਨ ਦੇ ਸਫ਼ਰ ਨੂੰ ਸਾਂਝਾ ਕੀਤਾ। ਇਸ ਸੈਸ਼ਨ ਦਾ ਸੰਚਾਲਨ ਨੋਮਿਤਾ ਖੰਨਾ ਅਤੇ ਸ਼ਵੇਤਾ ਜਿੰਦਲ ਦੁਆਰਾ ਕੀਤਾ ਗਿਆ।
ਇਸ ਗੱਲਬਾਤ ਦੌਰਾਨ ਹਿਨਾ ਖਾਨ, ਜਿਹਨਾਂ ਨੂੰ 2024 ਵਿੱਚ ਤੀਜੀ ਸਟੇਜ ‘ਤੇ ਛਾਤੀ ਦੇ ਕੈਂਸਰ ਦਾ ਪਤਾ ਲੱਗਾ ਸੀ, ਨੇ ਮੰਤਰੀ ਸੰਜੀਵ ਅਰੋੜਾ ਦਾ ਕੈਂਸਰ, ਖਾਸ ਕਰਕੇ ਛਾਤੀ ਦੇ ਕੈਂਸਰ, ਬਾਰੇ ਜਾਗਰੂਕਤਾ ਫੈਲਾਉਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਨ...








