
ਹਾਈ ਕੋਰਟ ਦਾ ਵੱਡਾ ਹੁਕਮ : ਪੰਚਾਇਤ ਚੋਣਾ ‘ਤੇ ਲਾ ਦਿੱਤੀ ਰੋਕ
ਚੰਡੀਗੜ੍ਹ 9 ਅਕਤੂਬਰ : ਪੰਜਾਬ ਵਿਚ 15 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਪੰਚਾਇਤ ਚੋਣਾ ਦੇ ਸਬੰਧ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਵੱਡਾ ਫੈਸਲਾ ਕਰਦਿਆਂ ਝਗੜੇ ਵਾਲੀਆਂ ਪੰਚਾਇਤਾਂ ਦੀ ਚੋਣ 'ਤੇ ਰੋਕ ਲਗਾ ਦਿੱਤੀ ਹੈ। ਹਾਈ ਕੋਰਟ ਵਲੋਂ ਕੀਤੇ ਗਏ ਹੁਕਮਾਂ ਅਨੁਸਾਰ ਜਿਨ੍ਹਾਂ ਪਿੰਡਾਂ ਵਿਚ ਵੀ ਵਿਵਾਦ ਪੈਦਾ ਹੋਏ ਹਨ, ਉਥੇ ਚੋਣ ਨਹੀਂ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਚੋਣਾ ਦੇ ਮਾਮਲੇ ਵਿਚ ਪੰਜਾਬ ਸਰਕਾਰ ਪਾਸੋਂ ਜਵਾਬ ਵੀ ਮੰਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਸਾਰੇ ਹੀ ਪਿੰਡਾਂ ਦੀਆਂ ਪੰਚਾਇਤਾਂ ਲਈ 15 ਅਕਤੂਬਰ ਨੂੰ ਵੋਟਾਂ ਪੈ ਰਹੀਆਂ ਹਨ। ਇਸ ਤੋਂ ਪਹਿਲਾਂ ਪੰਚਾਇਤ ਚੋਣਾ ਲਈ ਪੰਚ ਅਤੇ ਸਰਪਚੰ ਦੇ ਆਹੁਦਿਆਂ ਲਈ ਉਮੀਦਵਾਰਾਂ ਵਲੋਂ ਕਾਗਜ ਦਾਖਲ ਕਰਨ ਵੇਲੇ ਵੀ ਕਈ ਪਿੰਡਾਂ ਵਿਚ ਝਗੜੇ ਹੋਏ ਸਨ। ਕਈ ਥਾਵਾਂ 'ਤੇ ਦੋਵਾਂ ਧਿਰਾਂ ਵਿਚਕਾਰ ਲੜਾਈ ਝਗੜਾ ਵੀ ਹੋਇਆ। ਇਸ ਦੌਰਾਨ ਪੰਜਾਬ ਦੇ ਦੋ ਪਿੰਡਾਂ ਵਿਚ ਗੋਲੀ ਵੀ ਚੱਲੀ। ਕਈ ਥਾਵਾਂ 'ਤੇ ਵਿਰੋਧੀਆਂ ਦੇ ਕਾਗਜ ਰੱਦ ਕਰਨ ਦੇ ਦੋਸ਼ ਵੀ ਲੱਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਪਿੰਡਾਂ ਦੇ ਲੋਕਾਂ ...