ਹੁਣ ਸਰਪੰਚ ਨੰਬਰਦਾਰ ਘਰ ਬੈਠੇ ਹੀ ਕਰਨਗੇ ਅਰਜੀਆਂ ਤਸਦੀਕ
ਚੰਡੀਗੜ੍ਹ, 5 ਦਸੰਬਰ : ਪੰਜਾਬ ਦੇ ਲੋਕਾਂ ਨੂੰ ਦਫਤਰਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਅਤੇ ਸੌਖੀਆਂ ਸੇਵਾਵਾਂ ਮੁਹਈਆ ਕਰਵਾਉਣ ਲਈ ਅੱਜ ਪੰਜਾਬ ਵਿਚ ਡਿਜੀਟਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਸਰਪੰਚ, ਨੰਬਰਦਾਰ, ਐਮ ਸੀ ਇਸ ਪੋਰਟਲ ਰਾਹੀਂ ਆਨਲਾਈਨ ਤਸਦੀਕ ਕਰ ਸਕਣਗੇ।ਅਮਨ ਅਰੋੜਾ ਨੇ ਕਿਹਾ ਕਿ ਆਨਲਾਈਨ ਸਰਟੀਫਿਕੇਸ਼ਨ ਲਈ ਪੰਜਾਬ ਦਾ ਇਹ ਪਹਿਲਾ ਸੂਬਾ ਬਣ ਗਿਆ ਹੈ। ਇਸ ਪੋਰਟਲ ਰਾਹੀਂ ਕੋਈ ਵੀ ਸਰਟੀਫਿਕੇਟ ਤਸਦੀਕ ਕਰਨ ਲਈ ਹਾਰਡ ਕਾਪੀ ਦੀ ਲੋੜ ਨਹੀਂ ਅਤੇ ਥਾਣੇ ਕਚਹਿਰੀਆਂ ਵਿਚ ਪੰਚ, ਸਰਪੰਚ ਜਾਂ ਨੰਬਰਦਾਰ ਨੂੰ ਜਾਣ ਦੀ ਲੋੜ ਨਹੀਂ ਹੈ। ਹੁਣ ਕਿਸੇ ਵੀ ਵਿਅਕਤੀ ਨੂੰ ਆਪਣੀ ਕੋਈ ਅਰਜੀ ਸਰਪੰਚ, ਨੰਬਰਦਾਰ, ਐਮ ਸੀ ਜਾਂ ਹੋਰ ਕਿਸੇ ਨੁਮਾਇੰਦੇ ਤੋਂ ਤਸਦੀਕ ਕਰਵਾਉਣ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਸਬੰਧਿਤ ਨੁਮਾਇੰਦੇ ਨੂੰ ਦਫਤਰ ਵਿਚ ਲੈ ਕੇ ਜਾਣ ਦੀ ਲੋੜ ਨਹੀਂ ਹੋਵੇਗੀ। ਉਹ ਨੁਮਾਇੰਦਾ ਆਨਲਾਈਨ ਹੀ ਅਰਜੀ ਤਸਦੀਕ ਕਰ ਸਕਦਾ ਹੈ।ਉਨ੍ਹਾਂ ਨੇ ਦੱਸਿਆ ਕਿ ਆਮ ਲੋਕਾਂ ਦ...