
ਖਾਲਿਸਤਾਨੀਆਂ ਨੇ ਲੈ ਲਈ ਦਿੱਲੀ ਧਮਾਕੇ ਦੀ ਜੁੰਮੇਵਾਰੀ
ਨਵੀਂ ਦਿੱਲੀ 21 ਅਕਤੂਬਰ : ਦਿੱਲੀ ਦੇ ਰੋਹਿਣੀ ਸੈਕਟਰ 14 ਵਿੱਚ CRPF ਸਕੂਲ ਦੇ ਨੇੜੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਖਾਲਿਸਤਾਨੀਆਂ ਨੇ ਲਈ ਹੈ। ਟੈਲੀਗ੍ਰਾਮ 'ਤੇ ਜਸਟਿਸ ਲੀਗ ਇੰਡੀਆ ਗਰੁੱਪ ' ਵਿਚ ਪਾਈ ਗਈ ਪੋਸਟ ਵਿਚ ਇਸ ਧਮਾਕੇ ਦੀ ਜੁੰਮੇਵਾਰੀ ਲਈ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਸਮੇਂ ਹਮਲਾ ਕਰਨ ਵਿੱਚ ਕਿੰਨੇ ਸਮਰੱਥ ਹਨ। ਫਿਲਹਾਲ ਜਾਂਚ ਏਜੰਸੀਆਂ ਇਸ ਪੋਸਟ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਪੋਸਟ ਸਹੀ ਹੈ ਜਾਂ ਕਿਸੇ ਨੇ ਫਰਜੀ ਪੋਸਟ ਪਾਈ ਹੈ?ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਨੈਸ਼ਨਲ ਸਿਕਿਓਰਿਟੀ ਗਾਰਡ (NSG) ਦੀ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਤੋਂ ਰਿਪੋਰਟ ਮੰਗੀ ਹੈ।ਫੋਰੈਂਸਿਕ ਸਾਇੰਸ ਲੈਬੋਰਟਰੀ (FSL) ਟੀਮ ਦੇ ਸੂਤਰਾਂ ਮੁਤਾਬਕ, ਮੁੱਢਲੀ ਜਾਂਚ ਵਿੱਚ ਕਰੂਡ ਬੰਬ ਵਰਗਾ ਸਮਾਨ ਮਿਲਿਆ ਹੈ। ਹਾਲਾਂਕਿ, ਪੂਰੀ ਰਿਪੋਰਟ ਮਿਲਣ ਤੋਂ ਬਾਅਦ ਹੀ ਅਧਿਕਾਰਤ ਜਾਣਕਾਰੀ ਮਿਲ ਸਕੇਗੀ।ਦਰਅਸਲ, ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਐਤਵਾਰ ਸਵੇਰੇ ਕਰੀਬ 7:30 ਵਜੇ ਧਮਾਕਾ ਹੋਇਆ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇ...