ਪੰਜਾਬ ਦਾ ਪਾਣੀ ਦੂਸ਼ਿਤ ਕਰਨ ਵਾਲੀ ਹਿਮਾਚਲ ਦੀ ਇੰਡਸਟਰੀ ਖਿਲਾਫ ਪਹਿਲੀ ਵਾਰ ਪਰਚਾ ਦਰਜ
ਰੂਪਨਗਰ, 23 ਅਗਸਤ: ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੋਪੜ ਹੈੱਡਵਰਕਸ ਉੱਤੇ ਵੱਡੀ ਮਾਤਰਾ ਵਿੱਚ ਉਦਯੋਗਿਕ ਕੂੜਾ ਕਰਕਟ, ਰਹਿੰਦ ਖੂਹੰਦ ਸਮੇਤ ਹੋਰ ਪਲਾਸਟਿਕ ਖੜਾ ਹੋਣ ਦਾ ਸਖ਼ਤ ਨੋਟਿਸ ਲੈਣ ਕਰਕੇ ਸਤਲੁਜ ਦਾ ਪਾਣੀ ਦੂਸ਼ਿਤ ਕਰਨ ਵਾਲੇ ਹਿਮਾਚਲ ਦੇ ਉਦਯੋਗ ਖਿਲਾਫ ਪੁਲਿਸ ਵਲੋਂ ਪਹਿਲੀ ਵਾਰ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਅੱਜ ਰੋਪੜ ਹੈੱਡਵਰਕਸ ਵਿਖੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਨੇ ਕਿਹਾ ਕਿ ਰੋਪੜ ਤੋਂ ਪਹਿਲਾਂ ਪੰਜਾਬ ਵਿੱਚ ਕੋਈ ਵੀ ਉਦਯੋਗਿਕ ਕੇਂਦਰ ਨਹੀਂ ਹੈ ਜਦਕਿ ਹਿਮਾਚਲ ਪ੍ਰਦੇਸ਼ ਦੇ ਭੱਦੀ ਦੇ ਇਲਾਕੇ ਵਿੱਚ ਸਿਰਸਾ ਨਦੀ ਦੇ ਨਾਲ ਅਤੇ ਕਈ ਹੋਰ ਥਾਵਾਂ ਵਿਖੇ ਵੱਡੀ ਗਿਣਤੀ ਵਿੱਚ ਛੋਟੇ ਵੱਡੇ ਉਦਯੋਗ ਸਥਾਪਿਤ ਹਨ। ਇਹ ਉਦਯੋਗ ਮਾਨਸੂਨ ਦੌਰਾਨ ਵਰਖਾ ਦੀ ਆੜ ਵਿਚ ਆਪਣਾ ਸਾਰਾ ਜ਼ਹਿਰੀਲਾ ਰਸਾਇਣ, ਰਹਿੰਦ ਖੂਹੰਦ, ਕੂੜਾ ਕਰਕਟ ਅਤੇ ਪਲਾਸਟਿਕ ਆਦਿ ਨਦੀਆਂ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਸਤਲੁਜ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।
ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਸਵੇਰੇ ਪ੍ਰਸਾਸ਼ਨ ਨੂੰ ਮੌਕੇ ਤੇ ਬੁ...








