ਕੈਨੇਡਾ ਵਿਚ ਕਰਵਾਇਆ ਯਾਦਗਾਰੀ ਮੁਸ਼ਹਿਰਾ
ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਓਂਟਾਰੀਓ ਫਰੈਂਡ ਕਲੱਬ ਇਕ ਮੁਸ਼ਾਇਰਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਦਰਸ਼ਕ ਸ਼ਾਮਲ ਹੋਏ। ਇਸ ਮੁਸ਼ਾਇਰੇ ਵਿਚ ਕੁਲਵੰਤ ਸਿੰਘ ਚੱਠਾ ਯੂ.ਕੇ., ਬਲਵਿੰਦਰ ਸਿੰਘ ਚੱਠਾ ਯੂ.ਐੱਸ.ਏ, ਅਮਰ ਸਿੰਘ ਭੁੱਲਰ ਐੱਮਡੀ ਹਮਦਰਦ ਮੀਡੀਆ ਗਰੁੱਪ, ਦਵਿੰਦਰ ਸਿੰਘ ਘੁੰਮਣ ਡੀਐਸਪੀ ਅਤੇ ਪਾਕਿਸਤਾਨ ਤੋਂ ਬੀਨਾ ਗੋਇੰਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਪਿਆਰਾ ਸਿੰਘ ਕੱਦੋਂਵਾਲ ਨੇ ਕੀਤਾ। ਮੁਸ਼ਾਇਰੇ ਵਿੱਚ ਪਹੁੰਚੇ ਕਵੀਆਂ ਵਜੋਂ ਰਿੱਟੂ ਭਾਟੀਆ, ਸੁਰਜੀਤ , ਹਰਭਜਨ ਕੌਰ ਗਿੱਲ, ਹਰਜੀਤ ਭਮਰਾ, ਦੀਪ ਕੁਲਦੀਪ, ਤਾਹਿਰ ਅਸਲਮ ਗੋਰਾ, ਡਾ. ਸੰਤੋਖ ਸਿੰਘ ਸੰਧੂ, ਅਮਰੀਕ ਸਿੰਘ ਸੰਘਾ, ਕਰਨ ਅਜਾਇਬ ਸਿੰਘ ਸੰਘਾ, ਹਲੀਮਾ ਸਾਦੀਆ, ਜਸਲੀਨ ਅਤੇ ਪਰਮਪ੍ਰੀਤ ਆਦਿ ਸ਼ਾਮਿਲ ਹੋਏ।ਇਸ ਮੌਕੇ ਵਰਡ ਪੰਜਾਬੀ ਕਾਨਫ਼ਰੰਸ ਦੇ ਸ੍ਰਰਪਸਤ ਅਮਰ ਸਿੰਘ ਭੁੱਲਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਹੈਪੀ ਰਹਿਲ, ਹਰਿੰਦਰ ਸਿੰਘ ਢੀਡਸਾ ਤੇ ਬਲਵਿੰਦਰ ਕੌਰ ਚੱਠਾ ਨੇ ਬੀਨਾ ਗੋਇੰਦੀ ਨੂੰ ਸਨਮਾਨ ਚਿੰਨ੍ਹ ਤੇ ਕ਼ਾਇਦਾ-ਏ-ਨੂਰ ਭੇਂਟ ਕੀਤਾ। ਪ੍ਰੋਗਰ...







