ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ ‘ਸ਼ਿੰਦਾ-ਸ਼ਿੰਦਾ ਨੋ ਪਾਪਾ’
ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਿਸ਼ਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜੋ ਕਿ ਪਿਉ ਪੁੱਤ ਦੀਆਂ ਦਿਲਚਸਪ ਸ਼ਰਾਰਤੀ ਘਟਨਾਵਾਂ ‘ਤੇ ਅਧਾਰਤ ਹੈ। ਜਿਸ ਵਿਚ ਗਿੱਪੀ ਗਰੇਵਾਲ ਅਤੇ ਉਸਦਾ ਬੇਟਾ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ।ਸ਼ਿੰਦਾ ਨੇ ਛੋਟੀ ਉਮਰ ਤੋਂ ਹੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਾ ਸ਼ੂਰੁ ਕਰ ਦਿੱਤਾ ਹੈ। ਉਸ ਦੇ ਕਿਊਟਨੇਸ ਨੂੰ ਫੈਨਜ਼ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਫ਼ਿਲਮ ਦੀ ਕਹਾਣੀ ਸ਼ਿੰਦਾ ਦੀ ਹੈ, ਜੋ ਇੱਕ ਸ਼ਰਾਰਤੀ ਬੱਚਾ ਹੈ ਅਤੇ ਆਪਣੇ ਪਿਤਾ ਦਾ ਜੀਵਨ ਮੁਸ਼ਕਿਲ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡਦਾ। ਇਹ ਫ਼ਿਲਮ ਸ਼ਰਾਰਤੀ ਬੱਚਿਆਂ ਦੁਆਲੇ ਘੁੰਮਦੀ ਹੈ ਜੋ ਕਈ ਵਾਰ ਭਰੀ ਮਹਿਫ਼ਲ ਵਿਚ ਆਪਣੀਆਂ ਅਜ਼ੀਬ ਹਰਕਤਾਂ ਨਾਲ ਮਾਹੌ...








