ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੁਦ ਪਹੁੰਚ ਕੇ ਛੱਪੜ ਦੀ ਸਾਫ਼ ਸਫਾਈ ਦਾ ਕੀਤਾ ਨਿਰੀਖਣ
ਖੰਨਾ 26 ਅਪ੍ਰੈਲ : ਪੰਜਾਬ ਵਿੱਚ ਆਪ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਟੋਭਿਆਂ ਦੀ ਸਫਾਈ ਮੁਹਿੰਮ ਦੇ ਨਤੀਜੇ ਦਿਖਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਦੇ ਪਿੰਡ ਭੁਮੱਦੀ ਦੇ ਟੋਭੇ ਦੀ ਕਰੀਬ 50 ਸਾਲ ਬਾਅਦ ਸਫ਼ਾਈ ਹੋਈ ਹੈ। ਪੰਜਾਬ ਦੇ ਪੰਚਾਇਤ ਮੰਤਰੀ ਅਤੇ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਖੁਦ ਪਿੰਡ ਭੁਮੱਦੀ ਪਹੁੰਚ ਕੇ ਟੋਭੇ ਦੀ ਸਾਫ਼ ਸਫਾਈ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਹਰਮਨਦੀਪ ਸਿੰਘ ਨੇ ਦੱਸਿਆ ਕਿ ਟੋਭੇ ਦੀ ਮੁਕੰਮਲ ਰੂਪ ਵਿੱਚ ਸਾਫ਼ ਸਫਾਈ ਕਰੀਬ 50 ਸਾਲ ਤੋਂ ਨਹੀਂ ਹੋਈ ਸੀ। ਹੁਣ ਟੋਭੇ ਵਿੱਚੋਂ ਗਾਰ ਕੱਢ ਕੇ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਕੁਝ ਬਜ਼ੁਰਗਾਂ ਨੇ ਦੱਸਿਆ ਕਿ ਅਸੀਂ ਆਪਣੀ ਸੋਝੀ ਵਿੱਚ ਪਹਿਲੀ ਵਾਰ ਛੱਪੜ ਦਾ ਤਲਾ ਦੇਖਿਆ ਹੈ। ਪਿੰਡ ਵਾਸੀਆਂ ਨੇ ਇਸ ਅਹਿਮ ਕਾਰਜ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪਿੰਡਾਂ ਦੇ ਟੋਭਿਆਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ...








