ਮੁੱਖ ਮੰਤਰੀ ਨੇ ਹਰਿਆਣਾ ਫਿਲਮ ਨੀਤੀ ਤਹਿਤ 6 ਫਿਲਮ ਨਿਰਮਾਤਾਵਾਂ ਨੂੰ ਪ੍ਰਦਾਨ ਕੀਤੀ ਪ੍ਰੋਤਸਾਹਨ ਰਕਮ
ਚੰਡੀਗੜ੍ਹ, 19 ਮਈ : ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਫਿਲਮ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਅਤੇ ਸੂਬੇ ਦੀ ਖੁਸ਼ਹਾਲ ਲੋਕ ਸਭਿਆਚਾਰ ਨੂੰ ਸਰੰਖਤ ਕਰਨ ਦੇ ਉਦੇਸ਼ ਨਾਲ ਲਾਗੂ ਕੀਤੀ ਗਈ ਹਰਿਆਣਾ ਫਿਲਮ ਨੀਤੀ ਤਹਿਤ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 6 ਫਿਲਮਾਂ ਦੇ ਨਿਰਮਾਤਾਵਾਂ ਨੂੰ ਸਬਸਿਡੀ ਜਾਰੀ ਕੀਤੀ। ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰਬੰਧਿਤ ਪ੍ਰੋਤਸਾਹਨ ਰਕਮ ਵੰਡ ਸਮਾਰੋਹ ਵਿੱਚ ਗਵਰਨਿੰਗ ਕਾਉਂਸਿਲ ਵੱਲੋੋਂ ਚੁਣ ਕੀਤੀ ਫਿਲਮਾਂ ਨੂੰ 2-2 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਪ੍ਰਦਾਨ ਕੀਤੀ ਗਈ। ਇੰਨ੍ਹਾਂ ਵਿੱਚ ਛਲਾਂਗ, ਤੇਰਾ ਕਿਆ ਹੋਗਾ ਲਵਲੀ, ਤੇਰੀ ਮੇਰੀ ਗਲ ਬਣ ਗਈ ਅਤੇ ਫੁੱਫੜ ਜੀ ਫਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਦਾਦਾ ਲੱਖਮੀ ਚੰਦ ਨੂੰ 1 ਕਰੋੜ ਰੁਪਏ ਅਤੇ 1600 ਮੀਟਰ ਨੂੰ 50 ਲੱਖ 70 ਹਜਾਰ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਗਈ। ਪ੍ਰਸਿੱਦ ਅਭਿਨੇਤਰੀ ਸ੍ਰੀਮਤੀ ਮੀਤਾ ਵਿਸ਼ਸ਼ਠ, ਐਕਟਰ ਸ੍ਰੀ ਯੱਸ਼ਪਾਲ ਮਲਿਕ, ਸਰਦਾਰ ਏਮੀ ਵਿਰਕ, ਨੁਸਰਤ ਭਰੂਚਾ, ਪ੍ਰੀਤੀ ਸਪਰੂ, ਸੁਮਿਤਰਾ ਹੁੰਡਾ ਅਤੇ ਉਸ਼ਾ ਸ਼ਰਮਾ ਸਮੇਤ ਅਨੇਕ ਕਲਾਕਾਰ ਅਤੇ ਫਿਲਮ ਨਿਰਮਾਤਾ ਤੇ ਫਿਲਮ ਜਗਤ ਨਾਲ ਜੁੜੇ ਲੋਕਾਂ ਨੇ ਪ੍ਰੋਗ...








