ਅਮਨ ਅਰੋੜਾ ਨੇ ਆਰ.ਏ.ਕੇ. ਚੈਂਬਰ ਦੇ ਚੇਅਰਮੈਨ ਮਹਾਮਹਿਮ ਮੁਹੰਮਦ ਮੋਸਬੇਹ ਅਲ ਨੁਆਮੀ ਨਾਲ ਕੀਤੀ ਉੱਚ-ਪੱਧਰੀ ਵਿਚਾਰ-ਚਰਚਾ
*ਚੰਡੀਗੜ੍ਹ/ਦੁਬਈ, 7 ਸਤੰਬਰ:* ਪੰਜਾਬ ਲਈ ਨਿਵੇਸ਼, ਕਾਰੋਬਾਰ ਅਤੇ ਵਪਾਰਕ ਸਾਂਝੇਦਾਰੀ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਪੰਜਾਬ-ਯੂ.ਏ.ਈ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਕੇ ਵੱਡੇ ਨਿਵੇਸ਼ਾਂ ਲਈ ਰਾਹ ਪੱਧਰਾ ਕਰਨ ਲਈ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੁਬਈ ਵਿੱਚ ਸਾਲਾਨਾ ਨਿਵੇਸ਼ ਮੀਟਿੰਗ (ਏ.ਆਈ.ਐਮ) ਦੌਰਾਨ ਰਾਸ ਅਲ ਖੈਮਾਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਮਹਾਮਹਿਮ ਮੁਹੰਮਦ ਮੋਸਬੇਹ ਅਲ ਨੁਆਮੀ ਨਾਲ ਉੱਚ-ਪੱਧਰੀ ਮੀਟਿੰਗ ਕੀਤੀ ਅਤੇ ਪੰਜਾਬ ਨੂੰ ਨਿਰਮਾਣ, ਫੂਡ ਪ੍ਰੋਸੈਸਿੰਗ ਅਤੇ ਨਵਿਆਉਣਯੋਗ ਊਰਜਾ ਲਈ ਇੱਕ ਉੱਭਰ ਰਹੇ ਆਲਮੀ ਹੱਬ ਵਜੋਂ ਪੇਸ਼ ਕੀਤਾ।
ਰਾਸ ਅਲ ਖੈਮਾਹ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਮੌਜੂਦ ਵਿਸ਼ਾਲ ਸੰਭਾਵਨਾਵਾਂ ਦਾ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਸ਼੍ਰੀ ਅਮਨ ਅਰੋੜਾ ਨੇ ਨਿਰਮਾਣ, ਫੂਡ ਪ੍ਰੋਸੈਸਿੰਗ, ਖੇਤੀਬਾੜੀ-ਆਧਾਰਤ ਉਦਯੋਗਾਂ, ਖੇਤੀਬਾੜੀ, ਨਵਿਆਉਣਯੋਗ ਊਰਜਾ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਪੰਜਾਬ ਦੀਆਂ ਮੁੱਖ ਸਮਰੱਥਾਵਾਂ ਨਸ਼ਰ ਕੀਤੀਆਂ ।
ਉਦਯੋਗ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ...








