ਮਾਨਸਿਕ ਸਿਹਤ ਵੀ ਸਿਹਤ ਸੰਭਾਲ ਦਾ ਅਹਿਮ ਹਿੱਸਾ : ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆਵਾਂ ਦਾ ਇਲਾਜ ਸ਼ਾਮਲ
ਚੰਡੀਗੜ੍ਹ, 17 ਸਤੰਬਰ : ਅਸੀਂ ਅਕਸਰ ਤਣਾਅ ਨੂੰ ਵਿਅਕਤੀ ਦੇ ਸੁਭਾਅ ਦਾ ਹਿੱਸਾ ਮੰਨ ਲੈਂਦੇ ਹਾਂ। ਉਹ ਬਹੁਤ ਜ਼ਿਆਦਾ ਚਿੰਤਾ ਕਰਦੀ ਹੈ। ਉਹ ਹਰ ਗੱਲ ਨੂੰ ਲੋੜ ਤੋਂ ਵੱਧ ਸੋਚਦਾ ਹੈ। ਉਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ। ਪਰ ਤਣਾਅ ਇੱਕ ਸਿਹਤ ਸਮੱਸਿਆ ਦਾ ਰੂਪ ਵੀ ਲੈ ਸਕਦਾ ਹੈ। ਵੱਡੀ ਚੁਣੌਤੀ ਇਹ ਪਛਾਣਨ ਦੀ ਹੈ ਕਿ ਆਮ ਚਿੰਤਾ ਕਦੋਂ ਸਿਹਤ ਸਮੱਸਿਆ ਵਿੱਚ ਬਦਲ ਜਾਂਦੀ ਹੈ।
ਨਿਊਰੋਟਿਕ ਅਤੇ ਤਣਾਅ-ਸਬੰਧੀ ਸਮੱਸਿਆ ਸਿਰਫ਼ ਰੋਜ਼ਮਰਾ ਦੇ ਆਮ ਤਣਾਅ ਤੱਕ ਸੀਮਤ ਨਹੀਂ ਹੁੰਦੀ । ਇਨ੍ਹਾਂ ਵਿੱਚ ਚਿੰਤਾ, ਡਰ, ਬੇਚੈਨੀ ਜਾਂ ਸਰੀਰਕ ਲੱਛਣਾਂ ਦੇ ਅਜਿਹੇ ਗੰਭੀਰ ਰੂਪ ਸ਼ਾਮਲ ਹੁੰਦੇ ਹਨ, ਜੋ ਵਿਅਕਤੀ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ ਵਿੱਚ ਐਂਜ਼ਾਇਟੀ ਡਿਸਆਰਡਰ, ਫੋਬਿਕ ਡਿਸਆਰਡਰ, ਆਬਸੈਸਿਵ-ਕੰਪਲਸਿਵ ਡਿਸਆਰਡਰ , ਗੰਭੀਰ ਤਣਾਅ ਪ੍ਰਤੀ ਪ੍ਰਤੀਕਿਰਿਆ ਅਤੇ ਐਡਜਸਟਮੈਂਟ ਡਿਸਆਰਡਰ ਸ਼ਾਮਲ ਹਨ।
ਜਨਰਲਾਈਜ਼ਡ ਐਂਜ਼ਾਇਟੀ ਡਿਸਆਰਡਰ ਨੂੰ ਦੁਨੀਆ ਭਰ ਵਿੱਚ ਪਾਏ ਜਾਣ ਵਾਲੇ ਆਮ ਮਾਨਸਿਕ ਵਿਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਿਦਾਨ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ...








