ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮਾਨੀਟਰ ਅੱਜ ਲੁਧਿਆਣਾ ਦੇ ਤਿੰਨ ਦਿਨਾਂ ਦੌਰੇ ’ਤੇ ਪੁੱਜੇ
ਲੁਧਿਆਣਾ, 19 ਸਤੰਬਰ (000) ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ ਐਚ ਆਰ ਸੀ) ਸਪੈਸ਼ਲ ਮਾਨੀਟਰ ਬਾਲ ਕ੍ਰਿਸ਼ਨ ਗੋਇਲ ਅੱਜ ਲੁਧਿਆਣਾ ਦੇ ਤਿਨ ਦਿਨਾਂ ਦੌਰ ’ਤੇ ਪੁੱਜੇ ਅਤੇ ਸਥਾਨਕ ਮਾਡਲ ਟਾਊਨ ਵਿਖੇ ਸਕੂਲ ਆਫ ਐਮੀਨੈਂਸ ਦੀ ਚੈਕਿੰਗ ਕੀਤੀ।
ਕਾਬਿਲੇਗੌਰ ਹੈ ਕਿ ਸ੍ਰੀ ਗੋਇਲ ਵੱਲੋਂ 19, 20 ਅਤੇ 21 ਸਤੰਬਰ ਦੇ ਤਿੰਨ ਦਿਨਾਂ ਦੌਰੇ ਦੌਰਾਨ ਪਬਲਿਕ ਡਿਸਟਰੀਬਿਊਸ਼ਨ ਸਕੀਮ ਅਧੀਨ ਰਾਸ਼ਨ ਡਿਪੂਆਂ, ਪੁਲਿਸ ਸਟੇਸ਼ਨਾਂ, ਸਰਕਾਰੀ ਸਕੂਲਾਂ/ਰੈਜੀਡੈਂਸ਼ੀਅਲ ਸਕੂਲਾਂ, ਜ਼ਿਲ੍ਹਾ ਹਸਪਤਾਲਾਂ/ਸੀ.ਐਚ.ਸੀ/ਪੀ.ਐਚ.ਸੀ. ਦੀ ਚੈਕਿੰਗ ਕਰਨਗੇ। ਇਸ ਤੋਂ ਇਲਾਵਾ ਆਬਜ਼ਰਵੇਸ਼ਨ ਹੋਮ, ਆਂਗਣਵਾੜੀ ਸੈਂਟਰਾਂ, ਵਨ ਸਟਾਪ ਸੈਂਟਰਾਂ ਦਾ ਦੌਰਾ, ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ, ਕੇਂਦਰੀ/ਜ਼ਿਲ੍ਹਾ ਜੇਲ੍ਹ, ਸੀ.ਸੀ.ਆਈ/ਪਲੇਸ ਆਫ ਸੇਫਟੀ/ਐਸ ਏ ਏ ਅਤੇ ਬਿਰਧ ਆਸ਼ਰਮਾਂ ਦੀ ਇੰਸਪੈਕਸ਼ਨ ਵੀ ਕਰਨਗੇ।
ਬਾਲ ਕ੍ਰਿਸ਼ਨ ਗੋਇਲ ਵੱਲੋਂ ਮਾਡਲ ਟਾਊਨ ਵਿਖੇ ਸਕੂਲ ਦੀ ਚੈਕਿੰਗ ਦੌਰਾਨ ਆਰ ਓ ਸਿਸਟਮ ਵਿੱਚ ਪਾਈ ਗਈ ਖਾਮੀ ਨੂੰ ਤੁਰੰਤ ਦਰੁਸਤ ਕਰਵਾਉਣ ਦੇ ਨਿਰਦੇਸ਼ ਦਿੱਤੇ।
ਐਨ ਐਚ ਆਰ ਸੀ ਸਪੈਸ਼ਲ ਮਾਨੀਟਰ ਬਾਲ ਕ੍ਰਿਸ...







