
ਮੁੰਬਈ, 13 ਜਨਵਰੀ : ਬਾਲੀਵੁੱਡ ਅਦਾਕਾਰਾ, ਪ੍ਰਸਿੱਧ ਮਾਡਲ ਅਤੇ ਪੌਰਨ ਸਟਾਰ ਸਨੀ ਲਿਓਨੀ ਦੀਆਂ ਦੋ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚੋਂ ਇਕ ਵਿੱਚ ਉਹ ਹਸਪਤਾਲ ਵਿੱਚ ਨਾਜ਼ੁਕ ਹਾਲਤ ਵਿੱਚ ਨਜ਼ਰ ਆ ਰਹੀ ਹੈ ਅਤੇ ਜਦੋਂ ਨਰਸ ਉਸਦਾ ਖੂਨ ਦਾ ਨਮੂਨਾ ਲੈਣ ਆਉਂਦੀ ਹੈ ਤਾਂ ਉਹ ਕੁਝ ਅਜਿਹਾ ਕਹਿੰਦੀ ਹੈ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ। ਦੂਜੀ ਵੀਡੀਓ ਵਿਚ ਉਹ ਮਲੇਸ਼ੀਆ ਵਿਚ ਘੁੰਮ ਰਹੀ ਹੈ।
ਦਰਅਸਲ, ਸਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੀਤੇ ਦਿਨ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਹਸਪਤਾਲ ਦੇ ਕੱਪੜਿਆਂ ਵਿੱਚ ਬੈੱਡ ‘ਤੇ ਪਈ ਦਿਖਾਈ ਦਿੰਦੀ ਹੈ। ਜਦੋਂ ਨਰਸ ਉਸਦਾ ਖੂਨ ਲੈਣ ਆਉਂਦੀ ਹੈ ਤਾਂ ਸਨੀ ਦਰਦ ਵਿੱਚ ਕਰਾਹੁੰਦੀ ਹੋਈ ਕਹਿੰਦੀ ਹੈ, “ਤੈਨੂੰ ਕੀ ਲੱਗਦਾ ਹੈ ਦੁੱਖਦਾ ਨਹੀਂ ਹੈ ਕੀ, ਇੰਨੀ ਛੋਟੀ ਜਿਹੀ ਸੂਈ ਮੈਨੂੰ ਇੰਝ ਲੱਗ ਰਹੀ ਹੈ ਜਿਵੇਂ ਕਿੰਨੀ ਵੱਡੀ ਹੈ।” ਇਸ ‘ਤੇ ਪਿੱਛੋਂ ਇੱਕ ਆਦਮੀ ਕਹਿੰਦਾ ਹੈ ਕਿ ਛੋਟੀ ਜਿਹੀ ਸੂਈ ਸੀ। ਇਸ ‘ਤੇ ਸਨੀ ਕਹਿੰਦੀ ਹੈ ਨਹੀਂ ਉਹ ਕਾਫ਼ੀ ਵੱਡੀ ਸੀ।
ਹੁਣ ਅਦਾਕਾਰਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹਰ ਥਾਂ ਛਾਈ ਹੋਈ ਹੈ। ਫੈਨਜ਼ ਕਮੈਂਟ ਸੈਕਸ਼ਨ ਵਿੱਚ ਉਸਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ। ਸਨੀ ਇੰਡਸਟਰੀ ਵਿੱਚ ‘ਰਾਗਿਨੀ ਐੱਮਐੱਮਐੱਸ 2’, ‘ਰਈਸ’, ‘ਏਕ ਪਹੇਲੀ ਲੀਲਾ’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਐੱਮਟੀਵੀ ਦੇ ਰਿਐਲਿਟੀ ਸ਼ੋਅ ‘ਸਪਲਿਟਸਵਿਲਾ X5’ ਦੀ ਹੋਸਟ ਵੀ ਰਹਿ ਚੁੱਕੀ ਹੈ।