
ਚੰਡੀਗੜ੍ਹ, 12 ਜਨਵਰੀ : ਪੰਜਾਬ ਪੁਲੀਸ ਦਾ ਅੱਜ ਉਸ ਵੇਲੇ ਸਿਰ ਹੋਰ ਵੀ ਉੱਚਾ ਹੋ ਗਿਆ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਐਸ ਐਸ ਪੀ ਰੁਪਿੰਦਰ ਸਿੰਘ ਨੇ ਗੁਜਰਾਤ ਵਿਚ ਆਲ ਇੰਡੀਆ ਗੋਲਫ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਪੁਲੀਸ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।
ਗੁਜਰਾਤ ਪੁਲੀਸ ਵਲੋਂ ਕਰਵਾਏ ਗਏ ਆਲ ਇੰਡੀਆ ਗੋਲਫ ਟੂਰਨਾਮੈਂਟ ਵਿਚ ਪੰਜਾਬ ਵਿਜੀਲੈਂਸ ਬਿਊਰੋ ਦੇ ਐਸ ਐਸ ਪੀ ਰੁਪਿੰਦਰ ਸਿੰਘ ਓਵਰਆਲ ਚੈਂਪੀਅਨਸ਼ਿਪ ਟਰਾਫੀ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। ਇਸ ਗੋਲਫ ਟੂਰਨਾਮੈਂਟ ਵਿਚ ਭਾਰਤ ਦੇ ਸਾਰੇ ਰਾਜਾਂ ਦੀ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੇ ਗਜ਼ਟਿਡ ਅਧਿਕਾਰੀਆਂ ਨੇ ਹਿੱਸਾ ਲਿਆ। ਗੁਜਰਾਤ ਵਿਚ ਕਲਹਾਰ ਬਲੂਜ਼ ਐਂਡ ਗਰੀਨਜ਼ ਦੇ ਗੋਲਫ ਮੈਦਾਨ ਵਿਚ ਕਰਵਾਇਆ ਗਿਆ ਇਹ ਗੋਲਫ ਟੂਰਨਾਮੈਂਟ ਤਿੰਨ ਦਿਨ ਚੱਲਿਆ। ਇਸ ਟੂਰਨਾਮੈਂਟ ਵਿਚ ਐਸ ਐਸ ਪੀ ਰੁਪਿੰਦਰ ਸਿੰਘ ਦਾ ਸਭ ਤੋਂ ਵੱਧੀਆ ਸਕੋਰ ਰਿਹਾ। ਟੂਰਨਾਮੈਂਟ ਦੇ ਆਖਰੀ ਦਿਨ ਰੁਪਿੰਦਰ ਸਿੰਘ ਨੂੰ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਟੂਰਨਾਂਮੈਂਟ ਦੀ ਓਵਰਆਲ ਚੈਂਪੀਅਨ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਟੂਰਨਾਮੈਂਟ ਦੇ ਬਾਕੀ ਜੇਤੂਆਂ ਨੇ ਵੀ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸਨਮਾਨਿਤ ਕੀਤਾ।