Tuesday, December 3Malwa News
Shadow

ਪੰਜਾਬ ਦੇ 6 ਹੋਰ ਕੈਡਿਟਾਂ ਨੇ ਚਮਕਾਇਆ ਸੂਬੇ ਦਾ ਨਾਮ

ਚੰਡੀਗੜ੍ਹ, 30 ਨਵੰਬਰ : ਪੰਜਾਬ ਸਰਕਾਰ ਦੇ ਪ੍ਰਬੰਧਾਂ ਵਾਲੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੇ ਅੱਜ 6 ਹੋਰ ਕੈਡਿਟਾਂ ਨੇ 147ਵੇਂ ਐਨ ਡੀ ਏ ਕੋਰਸ ਵਿਚੋਂ ਪਾਸ ਹੋ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਕੋਰਸ ਦੀ ਤਿੰਨ ਸਾਲਾਂ ਦੀ ਸਖਤ ਟਰੇਨਿੰਗ ਪੂਰੀ ਕਰਨ ਪਿਛੋਂ ਗੁਰਕੀਰਤ ਸਿੰਘ, ਬਰਜਿੰਦਰ ਸਿੰਘ, ਯੁਵਰਾਜ ਸਿੰਘ ਤੋਮਰ, ਕੁਸ਼ ਪਾਂਡਿਆ, ਵਿਨਾਇਕ ਸ਼ਰਮਾਂ ਅਤੇ ਸੁਖਦੇਵ ਸਿੰਘ ਗਿੱਲ ਹੁਣ ਆਪਣੀ ਅਗਲੀ ਸਿਖਲਾਈ ਹਾਸਲ ਕਰਨਗੇ। ਇਨ੍ਹਾਂ ਨੂੰ ਹੁਣ ਇਕ ਸਾਲ ਦੀ ਕਮਿਸ਼ਨਡ ਅਫਸਰ ਬਨਣ ਦੀ ਸਿਖਲਾਈ ਦਿੱਤੀ ਜਾਵੇਗੀ। ਫੌਜ ਵਿਚੋਂ ਰਿਟਾਇਰ ਹੋਏ ਲਾਂਸ ਨਾਇਕ ਦੇ ਪੁੱਤਰ ਗੁਰਕੀਰਤ ਸਿੰਘ ਨੇ ਪਾਸਿੰਗ ਆਊਟ ਕੋਰਸ ਦੇ ਆਰਟਸ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਕੋਰਸ ਦੀ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਲਖਨਊ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਗੁਰਕੀਰਤ ਸਿੰਘ ਨੂੰ ਸਨਮਾਨਿਤ ਕੀਤਾ।