Wednesday, February 19Malwa News
Shadow

ਗੈਂਗਸਟਰ ਪਵਿੱਤਰ ਖਿਲਾਫ ਜਾਰੀ ਕੀਤਾ ਰੈਡ ਕਾਰਨਰ ਨੋਟਿਸ

ਬਟਾਲਾ, 18 ਜਨਵਰੀ : ਬਟਾਲਾ ਪੁਲਿਸ ਨੇ ਪੰਜਾਬ ਦੇ ਮਾਝਾ ਖੇਤਰ ਵਿੱਚ ਸਰਗਰਮ ਅਤੇ ਕਈ ਕਤਲਾਂ, ਕਤਲ ਦੀਆਂ ਕੋਸ਼ਿਸ਼ਾਂ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਪਵਿੱਤਰ-ਚੌੜਾ ਗੈਂਗ ਦੇ ਸਰਗਨਾ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਦੇ ਖ਼ਿਲਾਫ਼ ਇੰਟਰਪੋਲ ਤੋਂ ਰੈੱਡ ਨੋਟਿਸ ਹਾਸਲ ਕਰ ਲਿਆ ਹੈ। ਇਹ ਦੋਵੇਂ ਕਈ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਵਾਂਟਿਡ ਹਨ। ਪੰਜਾਬ ਪੁਲਿਸ ਹੁਣ ਦੋਵਾਂ ਗੈਂਗਸਟਰਾਂ ਨੂੰ ਪੰਜਾਬ ਲਿਆਉਣ ਦੀ ਤਿਆਰੀ ਵਿੱਚ ਹੈ।
ਇਥੇ ਜਿਕਰਯੋਗ ਹੈ ਕਿ ਪਵਿੱਤਰ ਸਿੰਘ ਅਤੇ ਉਸਦੇ ਨਜ਼ਦੀਕੀ ਸਾਥੀ ਹੁਸਨਦੀਪ ਸਿੰਘ ਨੂੰ ਅਪ੍ਰੈਲ 2023 ਵਿੱਚ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ ਉੱਤਰੀ ਕੈਲੀਫੋਰਨੀਆ ਵਿੱਚ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਚਲਾਏ ਗਏ ਇੱਕ ਅਭਿਆਨ ਦੌਰਾਨ ਹੋਈ ਸੀ।
ਬਟਾਲਾ ਦੇ ਐੱਸਐੱਸਪੀ ਸੁਹੇਲ ਮੀਰ ਨੇ ਦੱਸਿਆ ਕਿ ਪਵਿੱਤਰ-ਚੌੜਾ ਗੈਂਗ ਮਾਝਾ ਖੇਤਰ ਵਿੱਚ ਸਰਗਰਮ ਹੈ। ਇਹ ਗੈਂਗ ਕਤਲ, ਕਤਲ ਦੀਆਂ ਕੋਸ਼ਿਸ਼ਾਂ, ਹਥਿਆਰਾਂ ਦੀ ਤਸਕਰੀ ਅਤੇ ਵਸੂਲੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਗੈਂਗ ਦਾ ਸਰਗਨਾ ਪਵਿੱਤਰ ਸਿੰਘ ਪਹਿਲਾਂ ਤੋਂ ਹੀ ਅੰਮ੍ਰਿਤਸਰ ਪੁਲਿਸ ਜ਼ਿਲ੍ਹੇ ਵਿੱਚ 6 ਅਤੇ ਗੁਰਦਾਸਪੁਰ ਪੁਲਿਸ ਜ਼ਿਲ੍ਹੇ ਵਿੱਚ 2 ਮਾਮਲਿਆਂ ਵਿੱਚ ਵਾਂਟਿਡ ਹੈ। ਇਸਦੇ ਹੋਰ ਕੁਖ਼ਿਆਤ ਗੈਂਗਸਟਰਾਂ ਜਿਵੇਂ ਜੱਗੂ ਭਗਵਾਨਪੁਰੀਆ ਨਾਲ ਵੀ ਸਬੰਧ ਰਹੇ ਹਨ।
ਐੱਸਐੱਸਪੀ ਸੁਹੇਲ ਮੀਰ ਨੇ ਕਿਹਾ ਕਿ ਪਵਿੱਤਰ ਸਿੰਘ ਅਤੇ ਹੁਸਨਦੀਪ ਸਿੰਘ ਦੀ ਭਾਰਤ ਵਾਪਸੀ ਅਪਰਾਧੀਆਂ ਲਈ ਇੱਕ ਸੰਦੇਸ਼ ਹੈ। ਇਹ ਗੈਂਗਸਟਰਾਂ ਲਈ ਸੰਦੇਸ਼ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਿਆਂ ਦੇ ਰਾਹ ‘ਤੇ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਇੰਟਰਪੋਲ ਰੈੱਡ ਨੋਟਿਸ ਸਾਡੀ ਸੰਗਠਿਤ ਅਪਰਾਧ ਦੇ ਖ਼ਿਲਾਫ਼ ਲੜਾਈ ਵਿੱਚ ਵੱਡੀ ਪ੍ਰਾਪਤੀ ਹੈ।

Basmati Rice Advertisment