ਪੀਲੀਭੀਤ (ਯੂ.ਪੀ.), 23 ਦਸੰਬਰ : ਅੱਜ ਸਵੇਰੇ ਸਵੇਰੇ ਹੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ਵਿਚ ਹੋਏ ਇਕ ਪੁਲੀਸ ਮੁਕਾਬਲੇ ਵਿਚ ਤਿੰਨ ਖਾਲਿਸਤਾਨੀ ਕਾਰਕੁੰਨਾਂ ਦੇ ਮਾਰੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਪਿਛਲੇ ਦਿਨੀਂ ਜਿਲਾ ਗੁਰਦਾਸਪੁਰ ਦੀ ਇਕ ਪੁਲੀਸ ਚੌਕੀ ‘ਤੇ ਹਮਲਾ ਕਰਨ ਵਾਲਿਆਂ ਦਾ ਪਤਾ ਲਗਾਉਣ ਲਈਮ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਪੁਲੀਸ ਕੁੱਝ ਹਮਲਾਵਰਾਂ ਦੇ ਯੂ ਪੀ ਵਿਚ ਛੁਪੇ ਹੋਣ ਦੀ ਸੂਚਨਾ ਮਿਲੀ ਸੀ। ਇਸ ਲਈ ਪੰਜਾਬ ਪੁਲੀਸ ਨੇ ਯੂ.ਪੀ. ਪੁਲੀਸ ਦੇ ਸਹਿਯੋਗ ਨਾਲ ਪੀਲੀਭੀਤ ਇਲਾਕੇ ਵਿਚ ਦੱਸੀ ਗਈ ਜਗ੍ਹਾ ਨੂੰ ਘੇਰਾ ਪਾ ਲਿਆ। ਪੁਲੀਸ ਦਾ ਘੇਰਾ ਦੇਖ ਕੇ ਅੱਗੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਨੇ ਵੀ ਫਾਇਰਿੰਗ ਕੀਤੀ ਤਾਂ ਮੁਕਾਬਲਾ ਚੱਲ ਪਿਆ। ਪੁਲੀਸ ਨੇ ਇਸ ਮੁਕਾਬਲੇ ਵਿਚ ਤਿੰਨ ਕਾਰਕੁੰਨਾਂ ਨੂੰ ਮਾਰ ਦਿੱਤਾ। ਇਸ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਜਿਲਾ ਗੁਰਦਾਸਪੁਰ ਦੇ ਵਾਸੀ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਰਵੀ ਅਤੇ ਜਸਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਇਹ ਤਿੰਨੇ ਨੌਜਵਾਨ ਹੀ ਖਾਲਿਸਤਾਨੀ ਕਾਰਕੁੰਨ ਦੱਸੇ ਜਾ ਰਹੇ ਹਨ। ਇਸ ਦੌਰਾਨ ਕੁੱਝ ਕਾਰਕੁੰਨਾਂ ਦੇ ਜਖਮੀ ਹੋਣ ਦੀ ਵੀ ਸੂਚਨਾ ਹੈ, ਜਿਨ੍ਹਾਂ ਨੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਖਮੀਆਂ ਦੀ ਪਛਾਣ ਅਜੇ ਪੁਲੀਸ ਵਲੋਂ ਗੁਪਤ ਰੱਖੀ ਜਾ ਰਹੀ ਹ