
ਜਲੰਧਰ, 15 ਫਰਵਰੀ : ਪੰਜਾਬ ਪੁਲੀਸ ਵਲੋਂ ਕਰਵਾਈ ਜਾ ਰਹੀ ਰਾਸ਼ਟਰੀ ਘੋੜਸਵਾਰੀ ਚੈਂਪੀਅਨਸ਼ਿਪ 2025 ਦੀ ਸ਼ੁਰੂਆਤ ਅੱਜ ਜਲੰਧਰ ਵਿਖੇ ਹੋਈ, ਜਿਸਦਾ ਉਦਘਾਟਨ ਡੀ.ਜੀ.ਪੀ. ਗੌਰਵ ਯਾਦਵ ਨੇ ਕੀਤਾ। 23 ਫਰਵਰੀ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਵੱਖ ਵੱਖ ਰਾਜਾਂ ਅੇ ਪੁਲੀਸ ਬਲਾਂ, ਕੇਂਦਰੀ ਹਥਿਆਰਬੰਦ ਪੁਲੀਸ ਬਲਾਂ, ਫੌਜ, ਜਲ ਸੈਨਾ ਅਤੇ ਕੁੱਝ ਪ੍ਰਾਈਵੇਟ ਕਲੱਬਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਵਿਚ ਪੰਜਾਬ ਦੀ 20 ਮੈਂਬਰੀ ਘੋੜਸਵਾਰ ਟੀਮ ਭਾਗ ਲੈ ਰਹੀ ਹੈ। ਭਾਰਤੀ ਘੋੜਸਵਾਰ ਫੈਡਰੇਸ਼ਨ ਨਵੀਂ ਦਿੱਲੀ ਵਲੋਂ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਲਈ ਅੰਤਰ ਰਾਸ਼ਅਰੀ ਜਿਊਰੀ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਇਸ ਵਿਚ 15 ਤੋਂ 20 ਅੰਤਰਰਾਸ਼ਟਰੀ ਖਿਡਾਰੀ ਵੀ ਹਿੱਸਾ ਲੈਣਗੇ।