Wednesday, February 19Malwa News
Shadow

ਅਹਿਮਦਾਬਾਦ ਤੋਂ ਸਿੱਖਿਆ ਮਾਹਿਰਾਂ ਦੀ ਟੀਮ ਆਵੇਗੀ ਪੰਜਾਬ ‘ਚ : ਬੈਂਸ

ਚੰਡੀਗੜ੍ਹ, 28 ਜਨਵਰੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੀਆਂ ਉਦਯੋਗਿਕ ਸਿਖਲਾਈ ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੇ ਗੁਣਾ ਨੂੰ ਹੋਰ ਨਿਖਾਰਨ ਲਈ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਦੇ ਮਾਹਿਰਾਂ ਦੀ ਇਕ ਟੀਮ ਪੰਜਾਬ ਵਿਚ ਆਵੇਗੀ, ਜੋ ਕਿ ਇਨ੍ਹਾਂ ਸਾਰੇ ਪ੍ਰਿੰਸੀਪਲਾਂ ਨੂੰ ਸਿਖਲਾਈ ਦੇਵੇਗੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਆਈ ਆਈ ਐਮ ਅਹਿਮਦਾਬਾਦ ਪੂਰੀ ਦੁਨੀਆਂ ਵਿਚ ਉਦਯੋਗਿਕ ਸਿਖਲਾਈ ਲਈ ਨਾਮਵਰ ਸੰਸਥਾ ਹੈ ਅਤੇ ਐਨ ਆਈ ਆਰ ਐਫ ਰੈਂਕਿੰਗ ਵਿਚ ਇਸ ਸੰਸਥਾ ਦਾ ਨਾਮ ਪਹਿਲੇ ਸਥਾਨ ‘ਤੇ ਆਉਂਦਾ ਹੈ। ਸਿੱਖਿਆ ਦੇ ਖੇਤਰ ਵਿਚ ਨਵੀਆਂ ਖੋਜਾਂ ਅਤੇ ਅਕਾਦਮਿਕ ਸੁਧਾਰਾਂ ਲਈ ਇਹ ਸੰਸਥਾ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਦੀਆਂ ਆਈ.ਟੀ.ਆਈ. ਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਸੀਨੀਅਰ ਅਧਿਕਾਰੀਆਂ ਲਈ ਵਿਸ਼ੇਸ਼ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਅਹਿਮਦਾਬਾਦ ਦੀ ਇਹ ਟੀਮ ਫਰਵਰੀ ਮਹੀਨੇ ਵਿਚ ਪੰਜਾਬ ਦਾ ਦੌਰਾ ਕਰੇਗੀ ਅਤੇ ਕਿੱਤਾਮੁਖੀ ਸੰਸਥਾਵਾਂ ਦਾ ਮੁਆਇਨਾ ਕਰੇਗੀ। ਇਸ ਪ੍ਰੋਜੈਕਟ ਨਾਲ ਪੰਜਾਬ ਵਿਚ ਕਿੱਤਾਮੁਖੀ ਸਿਖਿਆ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਵੀ ਹੁਨਰਮੰਦ ਬਣਾਇਆ ਜਾ ਸਕੇਗਾ। ਇਸ ਨਾਲ ਇਕੱਲੇ ਨੌਜਵਾਨਾਂ ਦੀ ਹੀ ਨਹੀ਼, ਸਗੋਂ ਉਨ੍ਹਾਂ ਦੇ ਪਰਿਵਾਰਾਂ ਅਤੇ ਪੰਜਾਬ ਦੀ ਤਰੱਕੀ ਲਈ ਵੀ ਦਰਵਾਜੇ ਖੁੱਲ੍ਹਣਗੇ।

Basmati Rice Advertisment